ਵੇਨੇਜ਼ੁਏਲਾ 'ਚ ਦੋ ਜ਼ਬਰਦਸਤ ਭੂਚਾਲਾਂ ਕਾਰਨ ਭਾਰੀ ਤਬਾਹੀ! ਹਜ਼ਾਰਾਂ ਮੌਤਾਂ ਦੀ ਖਦਸ਼ਾ, ਦੇਸ਼ 'ਚ ਐਮਰਜੈਂਸੀ ਦਾ ਐਲਾਨ

ਵੇਨੇਜ਼ੁਏਲਾ ਵਿਚ ਬੁੱਧਵਾਰ ਨੂੰ ਆਏ ਬੈਕ-ਟੂ-ਬੈਕ ਦੋ ਭਿਆਨਕ ਭੂਚਾਲਾਂ ਨੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਉੱਤਰੀ ਤੱਟ ਦੇ ਕੋਲ ਆਏ ਇਨ੍ਹਾਂ ਝਟਕਿਆਂ ਕਾਰਨ ਰਾਜਧਾਨੀ ਕਾਰਾਕਸ ਵਿੱਚ ਕਈ ਇਮਾਰਤਾਂ ਢਹਿ ਗਈਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਭੂਚਾਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਾਰਾਕਸ (ਵੇਨੇਜ਼ੁਏਲਾ) : ਵੇਨੇਜ਼ੁਏਲਾ ਵਿਚ ਬੁੱਧਵਾਰ ਨੂੰ ਆਏ ਬੈਕ-ਟੂ-ਬੈਕ ਦੋ ਭਿਆਨਕ ਭੂਚਾਲਾਂ ਨੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਉੱਤਰੀ ਤੱਟ ਦੇ ਕੋਲ ਆਏ ਇਨ੍ਹਾਂ ਝਟਕਿਆਂ ਕਾਰਨ ਰਾਜਧਾਨੀ ਕਾਰਾਕਸ ਵਿੱਚ ਕਈ ਇਮਾਰਤਾਂ ਢਹਿ ਗਈਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਭੂਚਾਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

40 ਸੈਕੰਡ ਦੇ ਫਰਕ ਨਾਲ ਆਏ ਦੋ ਵੱਡੇ ਝਟਕੇ
ਯੂਐੱਸ ਜੀਓਲੌਜੀਕਲ ਸਰਵੇ (USGS) ਦੇ ਅਨੁਸਾਰ, ਪਹਿਲਾ ਭੂਚਾਲ 7.2 ਤੀਬਰਤਾ ਦਾ ਸੀ, ਜਿਸ ਦੇ ਠੀਕ 40 ਸੈਕੰਡ ਬਾਅਦ 7.5 ਤੀਬਰਤਾ ਦਾ ਦੂਜਾ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਇਸ ਭੂਚਾਲ ਦਾ ਕੇਂਦਰ ਮੋਂਟਾਲਬਾਨ ਤੋਂ ਲਗਭਗ 28 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ, ਜੋ ਕਿ ਦੇਸ਼ ਦੀਆਂ ਮੁੱਖ ਤੇਲ ਰਿਫਾਇਨਰੀਆਂ ਵਾਲਾ ਖੇਤਰ ਹੈ। ਭੂਚਾਲ ਕਾਰਨ ਪੂਰੇ ਦੇਸ਼ ਵਿੱਚ ਇੰਟਰਨੈੱਟ ਕਨੈਕਟੀਵਿਟੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਦਹਿਸ਼ਤ ਵਿਚ ਲੋਕ, ਸੁਨਾਮੀ ਦਾ ਖਤਰਾ ਟਲਿਆ
ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਇੰਨੇ ਡਰ ਗਏ ਕਿ ਉਹ ਆਪਣੇ ਪਰਿਵਾਰਾਂ ਅਤੇ ਪਾਲਤੂ ਜਾਨਵਰਾਂ ਸਮੇਤ ਇਮਾਰਤਾਂ ਖਾਲੀ ਕਰਕੇ ਸੜਕਾਂ 'ਤੇ ਇਕੱਠੇ ਹੋ ਗਏ। ਹਾਲਾਂਕਿ, ਯੂਐੱਸ ਸੁਨਾਮੀ ਚੇਤਾਵਨੀ ਕੇਂਦਰਾਂ ਨੇ ਰਾਹਤ ਦਿੰਦਿਆਂ ਕਿਹਾ ਹੈ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਪਿਊਰਟੋ ਰੀਕੋ ਵਰਗੇ ਇਲਾਕਿਆਂ ਲਈ ਜਾਰੀ ਕੀਤੀ ਗਈ ਸ਼ੁਰੂਆਤੀ ਚੇਤਾਵਨੀ ਰੱਦ ਕਰ ਦਿੱਤੀ ਗਈ ਹੈ।

ਸਿਹਤ ਕਰਮਚਾਰੀਆਂ ਨੂੰ ਡਿਊਟੀ 'ਤੇ ਪਰਤਣ ਦੀ ਅਪੀਲ
ਦੇਸ਼ ਦੇ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਵੇਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਰੋਡਰਿਗਜ਼ ਨੇ ਸਾਰੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਨੂੰ ਤੁਰੰਤ ਕੰਮ 'ਤੇ ਪਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅਖ਼ਬਾਰ 'ਐਲ ਨੈਸ਼ਨਲ' ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲਾਂ ਅਤੇ ਪ੍ਰਾਈਵੇਟ ਸੈਂਟਰਾਂ ਵਿੱਚ ਆ ਰਹੇ ਜ਼ਖਮੀਆਂ ਦੇ ਇਲਾਜ ਲਈ ਮੈਡੀਕਲ ਸਟਾਫ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਰਾਸ਼ਟਰੀ ਅਤੇ ਸਥਾਨਕ ਅਧਿਕਾਰੀ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਵਿੱਚ ਮਦਦ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।

ਇਸ ਮੁਸ਼ਕਲ ਘੜੀ ਵਿੱਚ ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਨੇ ਵੇਨੇਜ਼ੁਏਲਾ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਪ੍ਰਭਾਵਿਤ ਭਾਈਚਾਰਿਆਂ ਦੀ ਸੁਰੱਖਿਆ ਅਤੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।