ਰੋਟੀ ਨਾਲ ਚੌਲ ਖਾਣ ਦੀ ਆਦਤ ਹੈ? ਸਿਹਤ ਮਾਹਿਰਾਂ ਦੀ ਚੇਤਾਵਨੀ ਜਾਣ ਕੇ ਹੋ ਜਾਵੋਗੇ ਹੈਰਾਨ

ਭਾਰਤੀ ਖਾਣੇ ਵਿੱਚ ਰੋਟੀ ਅਤੇ ਚੌਲ ਦੋਵੇਂ ਹੀ ਅਹਿਮ ਸਥਾਨ ਰੱਖਦੇ ਹਨ, ਪਰ ਸਿਹਤ ਮਾਹਿਰਾਂ ਅਨੁਸਾਰ ਇਨ੍ਹਾਂ ਨੂੰ ਇਕੋ ਸਮੇਂ ਖਾਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅਕਸਰ ਲੋਕ ਖਾਣੇ ਦੌਰਾਨ ਰੋਟੀ ਦੇ ਨਾਲ ਚੌਲ ਵੀ ਖਾ ਲੈਂਦੇ ਹਨ, ਪਰ ਇਹ ਆਦਤ ਤੁਹਾਡੇ ਸਰੀਰ ’ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।

ਮਾਹਿਰ ਦੱਸਦੇ ਹਨ ਕਿ ਰੋਟੀ ਅਤੇ ਚੌਲਾਂ ਵਿੱਚ ਪੌਸ਼ਟਿਕ ਤੱਤਾਂ ਦੀ ਬਣਾਵਟ ਵੱਖ-ਵੱਖ ਹੁੰਦੀ ਹੈ। ਰੋਟੀ ਵਿੱਚ ਪ੍ਰੋਟੀਨ, ਸੋਡੀਅਮ, ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਲਾਭਦਾਇਕ ਤੱਤ ਪਾਏ ਜਾਂਦੇ ਹਨ, ਜਦਕਿ ਚੌਲਾਂ ਵਿੱਚ ਕਾਰਬੋਹਾਈਡਰੇਟ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੋਵੇਂ ਚੀਜ਼ਾਂ ਇਕੱਠੀਆਂ ਖਾਣ ਨਾਲ ਪਾਚਨ ਤੰਤਰ ’ਤੇ ਬੋਝ ਪੈਂਦਾ ਹੈ। ਸਰੀਰ ਨੂੰ ਰੋਟੀ ਅਤੇ ਚੌਲ ਇਕੋ ਸਮੇਂ ਹਜ਼ਮ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ, ਜਿਸ ਕਾਰਨ ਸੋਜ, ਗੈਸ, ਕਬਜ਼ ਅਤੇ ਹੋਰ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ, ਰੋਟੀ ਅਤੇ ਚੌਲ ਇਕੱਠੇ ਖਾਣ ਨਾਲ ਬਲੱਡ ਸ਼ੂਗਰ ਅਤੇ ਗਲੂਕੋਜ਼ ਲੈਵਲ ਤੇਜ਼ੀ ਨਾਲ ਵਧ ਸਕਦਾ ਹੈ, ਜੋ ਖ਼ਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਮਾਹਿਰ ਸਲਾਹ ਦਿੰਦੇ ਹਨ ਕਿ ਖਾਣੇ ਵਿੱਚ ਰੋਟੀ ਜਾਂ ਚੌਲ ਵਿੱਚੋਂ ਕਿਸੇ ਇੱਕ ਦੀ ਚੋਣ ਕੀਤੀ ਜਾਵੇ।

ਨੋਟ: ਇਹ ਜਾਣਕਾਰੀ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਵੀ ਬਦਲਾਅ ਕਰਨ ਜਾਂ ਸਿਹਤ ਸੰਬੰਧੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਡਾਕਟਰ ਜਾਂ ਪੌਸ਼ਣ ਮਾਹਿਰ ਦੀ ਸਲਾਹ ਜ਼ਰੂਰ ਲਓ।