ਖੁਸ਼ੀਆਂ ਬਦਲੀਆਂ ਮਾਤਮ 'ਚ, ਤਿੰਨ ਦਿਨਾਂ ਪਹਿਲਾਂ ਵਿਆਹੀ ਲਾੜੀ ਦੀ ਸੜਕ ਹਾਦਸੇ 'ਚ ਮੌਤ, ਲਾੜਾ ਗੰਭੀਰ ਜ਼ਖਮੀ

ਇਹ ਜੋੜਾ ਸਿਰਫ਼ ਤਿੰਨ ਦਿਨ ਪਹਿਲਾਂ (ਐਤਵਾਰ ਨੂੰ) ਹੀ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਬੱਸੀ ਪਠਾਣਾ ਨਿਵਾਸੀ ਅਮਰਦੀਪ ਕੌਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।
ਫਤਿਹਗੜ੍ਹ ਸਾਹਿਬ ਵਿੱਚ ਮੰਗਲਵਾਰ ਰਾਤ ਨੂੰ ਮਾਨੂਪੁਰ ਬਲਾੜਾ ਰੋਡ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨਵ-ਵਿਆਹੁਤਾ ਜੋੜੇ ਦਾ ਨਵਾਂ ਜੀਵਨ ਉਜੜ ਗਿਆ। ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਨਵ-ਵਿਆਹੁਤਾ ਲਾੜੀ ਅਮਰਦੀਪ ਕੌਰ (21) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਲਾੜਾ ਗੁਰਮੁਖ ਸਿੰਘ (21) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਇਹ ਜੋੜਾ ਸਿਰਫ਼ ਤਿੰਨ ਦਿਨ ਪਹਿਲਾਂ (ਐਤਵਾਰ ਨੂੰ) ਹੀ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਬੱਸੀ ਪਠਾਣਾ ਨਿਵਾਸੀ ਅਮਰਦੀਪ ਕੌਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਦੁਬਾਲੀ (ਫਤਿਹਗੜ੍ਹ ਸਾਹਿਬ) ਨਿਵਾਸੀ ਲਾੜੇ ਗੁਰਮੁਖ ਸਿੰਘ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਹਾਲਤ 'ਤੇ ਨਜ਼ਰ ਰੱਖ ਰਹੀ ਹੈ।
ਪੁਲਸ ਅਨੁਸਾਰ, ਹਾਦਸੇ ਦੇ ਸਮੇਂ ਇਹ ਜੋੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਿਹਾ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਟੱਕਰ ਦੀ ਆਵਾਜ਼ ਕਾਫੀ ਜ਼ੋਰਦਾਰ ਸੀ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ।
ਪੁਲਿਸ ਦੀ ਕਾਰਵਾਈ

ਬਡਾਲੀ ਆਲਾ ਸਿੰਘ ਥਾਣੇ ਦੇ ਐਸ.ਐਚ.ਓ. ਹਰਕੀਰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੰਗਲਵਾਰ ਰਾਤ ਨੂੰ ਕਾਰ ਦੇ ਦਰੱਖਤ ਨਾਲ ਟਕਰਾਉਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ।
SHO ਹਰਕੀਰਤ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣਾ ਅਜੇ ਬਾਕੀ ਹੈ। ਮੁੱਢਲੀ ਜਾਂਚ ਵਿੱਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੁਰਘਟਨਾ ਤੇਜ਼ ਰਫ਼ਤਾਰ ਕਾਰਨ ਜਾਂ ਅਚਾਨਕ ਵਾਹਨ ਦੇ ਬੇਕਾਬੂ ਹੋਣ ਕਾਰਨ ਵਾਪਰੀ ਹੋ ਸਕਦੀ ਹੈ। ਹਾਦਸੇ ਦੇ ਅਸਲੀ ਕਾਰਨਾਂ ਦਾ ਖੁਲਾਸਾ ਵਾਹਨ ਦੀ ਤਕਨੀਕੀ ਜਾਂਚ ਅਤੇ ਲਾੜੇ ਦੇ ਬਿਆਨ ਤੋਂ ਬਾਅਦ ਹੀ ਹੋ ਸਕੇਗਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।