ਗੁਰਦਾਸਪੁਰ ਪੁੱਜੇ ਗਿੱਪੀ ਗਰੇਵਾਲ, ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ

ਗਿੱਪੀ ਗਰੇਵਾਲ ਨੇ ਇੱਥੇ ਹੜ੍ਹ ਪੀੜਤ ਲੋਕਾਂ ਦੀਆਂ ਗੱਲਾਂ ਸੁਣੀਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਪੰਜਾਬ ਇਸ ਸਮੇਂ ਹੜ੍ਹ ਦੀ ਮਾਰ ਝੱਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਵੱਡੀਆਂ- ਵੱਡੀਆਂ ਹਸਤੀਆਂ ਪੀੜਤਾਂ ਦੀ ਮਦਦ ਲਈ ਅੱਗੇ ਹਨ। ਹਾਲ ਹੀ 'ਚ ਗਾਇਕ ਗਿੱਪੀ ਗਰੇਵਾਲ ਗੁਰਦਾਸਪੁਰ ਪੁੱਜੇ ਅਤੇ ਹੜ੍ਹ ਪੀੜਤਾਂ ਦਾ ਹਾਲ ਜਾਣਿਆ। ਗਿੱਪੀ ਗਰੇਵਾਲ ਨੇ ਇੱਥੇ ਹੜ੍ਹ ਪੀੜਤ ਲੋਕਾਂ ਦੀਆਂ ਗੱਲਾਂ ਸੁਣੀਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।


ਦੱਸ ਦਈਏ ਕਿ ਗਾਇਕ ਗਿੱਪੀ ਗਰੇਵਾਲ ਹੜ੍ਹ ਦਾ ਜਾਇਜ਼ਾ ਲੈਣ ਲਈ ਗੁਰਦਾਸਪੁਰ ਪਹੁੰਚੇ ਤੇ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਲਗਾਤਾਰ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਉਸ ਫਾਰਮ ਮਾਲਕ ਨੂੰ ਮੱਝਾਂ ਦਾਨ ਕੀਤੀਆਂ ਹਨ, ਜਿਸ ਦੀਆਂ 13 ਮੱਝਾਂ ਹੜ੍ਹ ਵਿਚ ਡਿੱਗ ਗਈਆਂ ਹਨ।


ਉਨ੍ਹਾਂ ਭਰੋਸਾ ਦਿੱਤਾ ਕਿ ਸਥਿਤੀ ਸੁਧਰਨ ਤੱਕ ਮਦਦ ਅਤੇ ਸਹਾਇਤਾ ਜਾਰੀ ਰਹੇਗੀ।