ਫਿਲਮੇਅਰ ਐਵਾਰਡ ਪ੍ਰੋਗਰਾਮ ਤੋਂ ਪਹਿਲਾਂ ਹਨੀ ਸਿੰਘ ਨੂੰ ਵੱਡਾ ਝਟਕਾ!

ਗਾਇਕ ਯੋ ਯੋ ਹਨੀ ਸਿੰਘ 23 ਅਗਸਤ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ 'ਚ ਹੋਣ ਵਾਲੇ ਫਿਲਮਫੇਅਰ ਐਵਾਰਡ ਪ੍ਰੋਗਰਾਮ 'ਚ ਪੇਸ਼ਕਾਰੀ ਦੇਣ ਜਾ ਰਹੇ ਹਨ । ਅਜਿਹੇ ਵਿੱਚ, ਐਸ.ਐਸ.ਪੀ. 'ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਗਾਇਕ ਯੋ ਯੋ ਹਨੀ ਸਿੰਘ 23 ਅਗਸਤ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ 'ਚ ਹੋਣ ਵਾਲੇ ਫਿਲਮਫੇਅਰ ਐਵਾਰਡ ਪ੍ਰੋਗਰਾਮ 'ਚ ਪੇਸ਼ਕਾਰੀ ਦੇਣ ਜਾ ਰਹੇ ਹਨ । ਅਜਿਹੇ ਵਿੱਚ, ਐਸ.ਐਸ.ਪੀ. 'ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ 'ਚ ਕਿਹਾ ਗਿਆ ਹੈ ਕਿ ਹਨੀ ਸਿੰਘ ਨੂੰ ਇਸ ਸ਼ਰਤ 'ਤੇ ਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਕਿ ਉਹ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਤ ਕੋਈ ਵੀ ਗੀਤ ਨਾ ਗਾਉਣ। ਪੰਜਾਬੀ ਸੱਭਿਆਚਾਰ ਲਈ ਅਕਸਰ ਆਵਾਜ਼ ਉਠਾਉਣ ਵਾਲੇ ਪੰਡਿਤ ਧਨੇਵਰ ਨੇ ਐਸਐਸਪੀ ਮੋਹਾਲੀ, ਪੀਸੀਏ ਪ੍ਰਧਾਨ ਅਤੇ ਫਿਲਮਫੇਅਰ ਐਵਾਰਡ ਪ੍ਰਬੰਧਕਾਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਜੇਕਰ ਹਨੀ ਸਿੰਘ ਫਿਲਮਫੇਅਰ ਐਵਾਰਡਾਂ ਦੌਰਾਨ ਨਸ਼ਿਆਂ, ਹਿੰਸਾ ਜਾਂ ਅਸ਼ਲੀਲਤਾ ਨਾਲ ਸਬੰਧਤ ਗੀਤ ਗਾਉਂਦਾ ਹੈ, ਤਾਂ ਮੈਂ ਉਸਨੂੰ ਕਾਨੂੰਨੀ ਨੋਟਿਸ ਭੇਜਾਂਗਾ।

ਉਨ੍ਹਾਂ ਨੇ ਯੋ ਯੋ ਹਨੀ ਸਿੰਘ ਦੇ ਕੁਝ ਪ੍ਰਸਿੱਧ ਗੀਤਾਂ ਜਿਵੇਂ ਕਿ ‘ਚਾਰ ਬੋਤਲ ਵੋਡਕਾ’, ‘ਮਨਾਲੀ ਟ੍ਰਾਂਸ’, ‘ਬ੍ਰੇਕਅੱਪ ਪਾਰਟੀ’, ‘ਵਨ ਬੋਤਲ ਡਾਊਨ’, ‘ਮੈਂ ਸ਼ਰਾਬੀ’, ‘ਮੈਨਿਆਕ’, ‘ਮਖਨਾ’ ਅਤੇ 'ਮਿਲੀਅਨੇਅਰ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਗੀਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵਡਿਆਈ ਕਰਦੇ ਹਨ, ਔਰਤਾਂ ਮਹਿਲਾਵਾਂ ਦੀ ਬੇਇਜ਼ਤੀ ਕਰਦੇ ਹਨ ਅਤੇ ਨੌਜਵਾਨਾਂ ਨੂੰ ਗਲਤ ਰਾਹ ‘ਤੇ ਲੈ ਕੇ ਜਾਂਦੇ ਹਨ।