ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ!

12 ਸਤੰਬਰ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੱਖ ਜਵਾਨਾਂ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ।

ਪੰਜਾਬ ਵਿੱਚ ਲੋਕਾਂ ਲਈ ਇਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ। ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ, 12 ਸਤੰਬਰ ਨੂੰ ਸੂਬੇ ਭਰ ਵਿੱਚ ਛੁੱਟੀ ਰਹੇਗੀ। ਹਾਲਾਂਕਿ ਇਹ ਛੁੱਟੀ ਸਿਰਫ ਮੁਲਾਜ਼ਮਾਂ ਲਈ ਹੀ ਰਹਿਣ ਵਾਲੀ ਹੈ। ਇਹ ਛੁੱਟੀ 'ਸਾਰਾਗੜ੍ਹੀ ਦਿਵਸ' ਦੇ ਮੌਕੇ 'ਤੇ ਦਿੱਤੀ ਗਈ ਹੈ। ਹਰ ਸਾਲ 12 ਸਤੰਬਰ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੱਖ ਜਵਾਨਾਂ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਇਸ ਇਤਿਹਾਸਕ ਯੁੱਧ ਵਿੱਚ 21 ਸਿੱਖ ਸਿਪਾਹੀਆਂ ਨੇ ਬੇਮਿਸਾਲ ਬਹਾਦਰੀ ਅਤੇ ਸ਼ਹਾਦਤ ਦਾ ਪਰਚਮ ਲਹਿਰਾਇਆ ਸੀ।


ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ ਕਲੰਡਰ ਨੋਟੀਫਿਕੇਸ਼ਨ ਨੰਬਰ 06/01/2024-2ਪੀ.ਪੀ.3/677 ਤਹਿਤ ਰਾਖਵੀਂ ਰਹਿਣ ਵਾਲੀ ਹੈ।