ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਇਤਿਹਾਸ, ਮੰਗ ਨੇ ਤੋੜੇ ਸਾਰੇ ਰਿਕਾਰਡ

ਅਕਤੂਬਰ ਮਹੀਨੇ ਵਿੱਚ ਦੇਸ਼ ਭਰ ਵਿੱਚ ਸੋਨੇ ਦੀ ਖਰੀਦਦਾਰੀ ਨੇ ਅਜਿਹੇ ਉੱਚ ਪੱਧਰ ਛੂਹੇ ਕਿ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ। ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਨੇ ਸੋਨੇ ਦੀ ਮੰਗ ਵਿੱਚ ਬੇਹੱਦ ਉਛਾਲ ਲਿਆਇਆ, ਜਿਸ ਨਾਲ ਆਯਾਤ ਰਿਕਾਰਡ ਤੋੜ ਪੱਧਰ 'ਤੇ ਪਹੁੰਚ ਗਏ।
ਅਕਤੂਬਰ ਮਹੀਨੇ ਵਿੱਚ ਦੇਸ਼ ਭਰ ਵਿੱਚ ਸੋਨੇ ਦੀ ਖਰੀਦਦਾਰੀ ਨੇ ਅਜਿਹੇ ਉੱਚ ਪੱਧਰ ਛੂਹੇ ਕਿ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ। ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਨੇ ਸੋਨੇ ਦੀ ਮੰਗ ਵਿੱਚ ਬੇਹੱਦ ਉਛਾਲ ਲਿਆਇਆ, ਜਿਸ ਨਾਲ ਆਯਾਤ ਰਿਕਾਰਡ ਤੋੜ ਪੱਧਰ 'ਤੇ ਪਹੁੰਚ ਗਏ। ਰੋਚਕ ਗੱਲ ਇਹ ਹੈ ਕਿ ਇਹ ਸਾਰਾ ਵਾਧਾ ਉਸ ਸਮੇਂ ਹੋਇਆ ਜਦੋਂ ਸੋਨੇ ਦੀਆਂ ਕੀਮਤਾਂ ਪਹਿਲਾਂ ਹੀ ਇਤਿਹਾਸਕ ਚੋਟੀ 'ਤੇ ਸਨ। ਮੰਗ ਇਨੀ ਬੇਕਾਬੂ ਹੋਈ ਕਿ ਦੇਸ਼ ਦੇ ਵਪਾਰ ਘਾਟੇ 'ਤੇ ਵੀ ਇਸਦਾ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ।

ਅਕਤੂਬਰ ਵਿੱਚ ਸੋਨੇ ਦੀ ਆਯਾਤ ਤਿੰਨ ਗੁਣਾ ਵਧੀ

ਵਪਾਰ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਅਕਤੂਬਰ 2025 ਵਿੱਚ ਸੋਨੇ ਦੀ ਆਯਾਤ ਤਿੰਨ ਗੁਣਾ ਵਧ ਕੇ 14.72 ਅਰਬ ਡਾਲਰ ਤੱਕ ਪਹੁੰਚ ਗਈ, ਜਦੋਂ ਕਿ ਪਿਛਲੇ ਸਾਲ ਇਹ ਅੰਕੜਾ ਸਿਰਫ਼ 4.92 ਅਰਬ ਡਾਲਰ ਸੀ।

ਅਪ੍ਰੈਲ ਤੋਂ ਅਕਤੂਬਰ 2025 ਤੱਕ ਦੇ ਸਮੇਂ ਦੌਰਾਨ ਕੁੱਲ ਸੋਨਾ ਆਯਾਤ 21.44% ਵਧ ਕੇ 41.23 ਅਰਬ ਡਾਲਰ ਹੋ ਗਿਆ, ਜੋ ਪਿਛਲੇ ਵਿੱਤੀ ਸਾਲ ਵਿੱਚ 34 ਅਰਬ ਡਾਲਰ ਸੀ।

ਇਸ ਭਾਰੀ ਆਯਾਤ ਕਾਰਨ ਦੇਸ਼ ਦਾ ਵਪਾਰ ਘਾਟਾ ਵੀ 41.68 ਅਰਬ ਡਾਲਰ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ। ਇਹੋ ਸਮੇਂ ਦੌਰਾਨ ਦਿੱਲੀ ਵਿੱਚ ਸੋਨਾ ਲਗਭਗ 1.29 ਲੱਖ ਰੁਪਏ ਪ੍ਰਤੀ 10 ਗ੍ਰਾਮ ਤੇ ਵਿਕ ਰਿਹਾ ਸੀ।

ਭਾਰਤ ਸੋਨਾ ਸਭ ਤੋਂ ਜ਼ਿਆਦਾ ਕਿੱਥੋਂ ਮੰਗਾਉਂਦਾ ਹੈ?

ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਵਿੱਚ ਵਧੀ ਮੰਗ ਆਯਾਤ 'ਚ ਬੇਹੱਦ ਉਛਾਲ ਦੀ ਮੁੱਖ ਵਜ੍ਹਾ ਬਣੀ। ਵਪਾਰ ਸਕੱਤਰ ਰਾਜੇਸ਼ ਅਗਰਵਾਲ ਨੇ ਕੁਝ ਮਹੱਤਵਪੂਰਨ ਅੰਕੜੇ ਜਾਰੀ ਕੀਤੇ:

ਭਾਰਤ 40% ਸੋਨਾ ਸਵਿਟਜ਼ਰਲੈਂਡ ਤੋਂ ਮੰਗਾਉਂਦਾ ਹੈ

ਯੂਏਈ ਤੋਂ 16% ਤੋਂ ਵੱਧ

ਦੱਖਣੀ ਅਫਰੀਕਾ ਤੋਂ ਲਗਭਗ 10%

ਕੇਵਲ ਅਕਤੂਬਰ ਮਹੀਨੇ ਵਿੱਚ ਹੀ ਸਵਿਟਜ਼ਰਲੈਂਡ ਤੋਂ ਆਯਾਤ 403% ਦੀ ਬੇਮਿਸਾਲ ਉਛਾਲ ਨਾਲ 5.08 ਅਰਬ ਡਾਲਰ ਤੱਕ ਪਹੁੰਚ ਗਈ।

ਚੀਨ ਤੋਂ ਬਾਅਦ ਭਾਰਤ—ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਨਾ ਵਰਤੋਂਕਾਰ

ਭਾਰਤ ਗਹਿਣਿਆਂ ਦੀ ਮੰਗ ਕਰਕੇ ਸੋਨੇ ਦਾ ਸਭ ਤੋਂ ਵੱਡਾ ਖਪਤਕਾਰ ਬਣਿਆ ਹੋਇਆ ਹੈ। ਆਯਾਤ ਕੀਤਾ ਜ਼ਿਆਦਾਤਰ ਸੋਨਾ ਜੁਲਰੀ ਉਦਯੋਗ ਦੀ ਰੋਜ਼ਾਨਾ ਲੋੜ ਪੂਰੀ ਕਰਦਾ ਹੈ।

ਹਾਲਾਂਕਿ, ਅਕਤੂਬਰ ਵਿੱਚ ਰਤਨ ਅਤੇ ਗਹਿਣਿਆਂ ਦੇ ਨਿਰਯਾਤ ਵਿੱਚ 29.5% ਦੀ ਗਿਰਾਵਟ ਦਰਜ ਕੀਤੀ ਗਈ, ਜੋ ਘਟ ਕੇ 2.3 ਅਰਬ ਡਾਲਰ ਰਹਿ ਗਿਆ।