ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਦੇ ਦੇਹਾਂਤ 'ਤੇ ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਭਾਵੁਕ ਪੋਸਟ

ਗਿੱਪੀ ਗਰੇਵਾਲ ਨੇ ਧਰਮਿੰਦਰ ਨੂੰ ਇੱਕ ਮਹਾਨ ਮਾਰਗਦਰਸ਼ਕ ਅਤੇ ਸੱਚਾ ਇਨਸਾਨ ਦੱਸਿਆ।
ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੇ ਦੇਹਾਂਤ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖ਼ਬਰ ਨੂੰ ਸੁਣਨ ਤੋਂ ਬਾਅਦ ਪੰਜਾਬੀ ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਭਾਵੁਕ ਪੋਸਟ ਸਾਂਝੀ ਕਰ ਕੇ ਆਪਣਾ ਦੁੱਖ ਜ਼ਾਹਰ ਕੀਤਾ ਹੈ।ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, "ਇਹ ਸੁਣ ਕੇ ਦਿਲ ਟੁੱਟ ਗਿਆ।"

ਗਿੱਪੀ ਗਰੇਵਾਲ ਨੇ ਧਰਮਿੰਦਰ ਨੂੰ ਦਿੱਤੀ ਸ਼ਰਧਾਂਜਲੀ
ਗਿੱਪੀ ਗਰੇਵਾਲ ਨੇ ਧਰਮਿੰਦਰ ਨੂੰ ਇੱਕ ਮਹਾਨ ਮਾਰਗਦਰਸ਼ਕ ਅਤੇ ਸੱਚਾ ਇਨਸਾਨ ਦੱਸਿਆ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ: "ਧਰਮ ਜੀ, ਤੁਸੀਂ ਹਮੇਸ਼ਾ ਸਭ ਤੋਂ ਸੱਚੇ ਅਤੇ ਜਾਣਕਾਰ ਲੋਕਾਂ 'ਚੋਂ ਇਕ ਰਹੇ ਹੋ, ਜਿਨ੍ਹਾਂ ਨੂੰ ਜਾਣਨ ਦਾ ਮੈਨੂੰ ਮੌਕਾ ਮਿਲਿਆ।" ਉਨ੍ਹਾਂ ਨੇ ਕਿਹਾ ਕਿ ਧਰਮਿੰਦਰ ਦੀ ਸਮਝਦਾਰੀ ਅਤੇ ਪਿਆਰ ਨੇ ਉਨ੍ਹਾਂ ਦੇ ਨੇੜੇ-ਤੇੜੇ ਦੇ ਸਾਰੇ ਲੋਕਾਂ 'ਤੇ ਡੂੰਘਾ ਅਸਰ ਪਾਇਆ। ਗਿੱਪੀ ਨੇ ਇਸ ਅਚਾਨਕ ਹੋਈ ਮੌਤ ਨੂੰ ਮੰਨਣਾ ਮੁਸ਼ਕਲ ਦੱਸਿਆ। ਉਨ੍ਹਾਂ ਮੁਤਾਬਕ, ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਨੇ ਨਾ ਸਿਰਫ਼ ਇੱਕ ਮਹਾਨ ਇਨਸਾਨ ਸਗੋਂ ਇੱਕ ਮਹਾਨ, ਹੈਂਡਸਮ ਐਕਟਰ ਅਤੇ ਇੱਕ ਮਾਰਗਦਰਸ਼ਕ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਧਰਮਿੰਦਰ ਨੂੰ ਹਮੇਸ਼ਾ ਬਹੁਤ ਸਨਮਾਨ, ਪਿਆਰ ਅਤੇ ਆਭਾਰ ਨਾਲ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਦੱਸਣਯੋਗ ਹੈ ਕਿ ਧਰਮਿੰਦਰ ਦੇ ਦੇਹਾਂਤ ਦੀ ਖ਼ਬਰ 24 ਨਵੰਬਰ, 2025 ਨੂੰ ਸਾਹਮਣੇ ਆਈ ਹੈ।

" data-instgrm-version="14" style="background:#FFF; border:0; margin:10px auto; max-width:540px; width:100%;">