ਝੜਦੇ ਵਾਲਾਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਗੰਜਾਪਨ ਸਿਰਫ ਔਰਤਾਂ ਨੂੰ ਹੀ ਨਹੀਂ ਮਰਦਾਂ ਨੂੰ ਵੀ ਹੁੰਦਾ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਸਹਾਰਾ ਲੈਂਦੇ ਹਨ ਜਿਨ੍ਹਾਂ ਦਾ ਨਤੀਜਾ ਕੁਝ ਖਾਸ ਨਹੀਂ ਨਿਕਲਦਾ। ਜੇ ਤੁਸੀਂ ਵੀ ਝੜਦੇ ਵਾਲਾਂ ਜਾਂ ਗੰਜੇਪਨ ਤੋਂ ਛੁਟਕਾਰਾ ਪਾਉਣ ਦੀ ਹਰ ਕੋਸ਼ਿਸ਼ ਕਰ ਚੁੱਕੇ ਹੋ ਤਾਂ ਘਬਰਾਓ ਨਹੀਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ

ਵਾਲਾਂ ਦਾ ਝੜਨਾਅੱਜ ਕੱਲ੍ਹ ਇਕ ਆਮ ਸਮੱਸਿਆ ਬਣ ਚੁੱਕਿਆ ਹੈ। ਲੋਕ ਇਸ ਸਮੱਸਿਆ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ ਅਤੇ ਸੋਚਦੇ ਰਹਿੰਦੇ ਹਨ ਕਿ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਕਈ ਵਾਰ ਤਾਂ ਗੰਜੇਪਨ ਤੱਕ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਜੇਪਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤਣਾਅ, ਗਰਭ ਅਵਸਥਾ ਵਿਚ ਹੋਣਾ, ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣਾ ਆਦਿ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਗੰਜਾਪਨ ਸਿਰਫ ਔਰਤਾਂ ਨੂੰ ਹੀ ਨਹੀਂ ਮਰਦਾਂ ਨੂੰ ਵੀ ਹੁੰਦਾ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਸਹਾਰਾ ਲੈਂਦੇ ਹਨ ਜਿਨ੍ਹਾਂ ਦਾ ਨਤੀਜਾ ਕੁਝ ਖਾਸ ਨਹੀਂ ਨਿਕਲਦਾ। ਜੇ ਤੁਸੀਂ ਵੀ ਝੜਦੇ ਵਾਲਾਂ ਜਾਂ ਗੰਜੇਪਨ ਤੋਂ ਛੁਟਕਾਰਾ ਪਾਉਣ ਦੀ ਹਰ ਕੋਸ਼ਿਸ਼ ਕਰ ਚੁੱਕੇ ਹੋ ਤਾਂ ਘਬਰਾਓ ਨਹੀਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗੰਜੇਪਨ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।

1. ਤੇਲ

ਵਾਲਾਂ 'ਚ ਤੇਲ ਦੀ ਮਸਾਜ਼ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ। ਤੇਲ ਲਗਾਉਣ ਨਾਲ ਵਾਲ ਲੰਬੇ, ਕਾਲੇ ਅਤੇ ਮਜ਼ਬੂਤ ਹੁੰਦੇ ਹਨ।

2. ਆਂਵਲਾ

ਆਂਵਲਾ ਵਾਲਾਂ ਨੂੰ ਮਜ਼ਬੂਤ ਅਤੇ ਸ਼ਾਇਨੀ ਬਣਾਉਣ ਦਾ ਕੰਮ ਕਰਦਾ ਹੈ। ਆਂਵਲਾ ਪਾਊਡਰ ਦਾ ਪੇਸਟ ਬਣਾ ਕੇ ਵਾਲਾਂ 'ਚ ਲਗਾਓ ਅਤੇ 30 ਮਿੰਟ ਬਾਅਦ ਵਾਲਾਂ ਨੂੰ ਧੋ ਲਵੋ।

3. ਸ਼ਹਿਦ ਅਤੇ ਦਾਲਚੀਨੀ

ਥੋੜ੍ਹਾ ਜਿਹਾ ਜੈਤੂਨ ਦਾ ਤੇਲ ਗਰਮ ਕਰ ਲਓ। ਫਿਰ ਇਸ ਵਿਚ ਦਾਲਚੀਨੀ ਅਤੇ ਸ਼ਹਿਦ ਮਿਲਾ ਲਓ। ਇਸ ਮਿਸ਼ਰਣ ਨਾਲ ਵਾਲਾਂ ਦੀ ਮਸਾਜ਼ ਕਰੋ ਅਤੇ 15 ਮਿੰਟ ਦੇ ਲਈ ਇੰਝ ਹੀ ਛੱਡ ਦਿਓ। ਫਿਰ ਵਾਲਾਂ ਨੂੰ ਧੋ ਲਓ।

4. ਪਿਆਜ਼ ਦਾ ਰਸ

 ਸਿਰ ਦੀ ਚਮੜੀ 'ਤੇ ਪਿਆਜ਼ ਦਾ ਰਸ ਲਗਾਉਣ ਨਾਲ ਵਾਲਾਂ ਦੀ ਜੜਾਂ ਮਜ਼ਬੂਤ ਹੁੰਦੀਆਂ ਹਨ। ਪਿਆਜ਼ ਦਾ ਰਸ ਵਾਲਾਂ ਨੂੰ ਲੰਬੇ ਕਰਨ 'ਚ ਮਦਦ ਕਰਦਾ ਹੈ।

5. ਮੇਥੀ ਦੇ ਬੀਜ਼

ਰਾਤ ਨੂੰ 1 ਕੱਪ ਮੇਥੀ ਦੇ ਬੀਜ਼ ਪਾਣੀ ਵਿਚ ਭਿਓਂ ਕੇ ਰੱਖ ਦਿਓ। ਸਵੇਰੇ ਉਨ੍ਹਾਂ ਦੀ ਪੇਸਟ ਬਣਾ ਲਵੋ ਅਤੇ ਵਾਲਾਂ ਦੀਆਂ ਜੜਾਂ 'ਤੇ ਲਗਾਓ। 45 ਮਿੰਟ ਬਾਅਦ ਸਿਰ ਧੋ ਲਓ।