ਗੋਡਿਆਂ ਦੇ ਦਰਦ ਤੋਂ ਮਿਲੇਗੀ ਰਾਹਤ, ਅਪਣਾਓ ਇਹ ਘਰੇਲੂ ਨੁਸਖੇ

ਵੈਸੇ ਤਾਂ ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਹੁੰਦੀ ਹੈ ਪਰ ਅੱਜਕੱਲ੍ਹ ਇਹ ਸਮੱਸਿਆ ਕੁਝ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ।
ਗੋਡਿਆਂ ਦੇ ਦਰਦ ਤੋਂ ਮਿਲੇਗੀ ਰਾਹਤ, ਅਪਣਾਓ ਇਹ ਘਰੇਲੂ ਨੁਸਖੇ
ਅੱਜਕੱਲ ਬਦਲਦੇ ਜੀਵਨ ਢੰਗ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਗੋਡਿਆਂ ਦਾ ਦਰਦ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹੈ।  ਵੈਸੇ ਤਾਂ ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਹੁੰਦੀ ਹੈ ਪਰ ਅੱਜਕੱਲ੍ਹ ਇਹ ਸਮੱਸਿਆ ਕੁਝ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਧਿਆਨ ਨਾ ਰੱਖਿਆ ਗਿਆ ਤਾਂ ਇਹ ਵਧ ਸਕਦੀ ਹੈ।ਹਾਲਾਂਕਿ ਕੁਝ ਆਸਾਨ ਟਿਪਸ ਅਪਣਾ ਕੇ ਇਸ ਦਰਦ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ।

ਗੋਡਿਆਂ ਦੇ ਦਰਦ ਤੋਂ ਬਚਾਅ ਤੇ ਰਾਹਤ ਲਈ ਟਿਪਸ:

1. ਨਿਯਮਿਤ ਕਸਰਤ
ਹਲਕੀ ਕਸਰਤ ਜਿਵੇਂ ਟਹਿਲਣਾ, ਸਾਈਕਲਿੰਗ ਜਾਂ ਯੋਗਾ ਕਰਨ ਨਾਲ ਗੋਡਿਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਰਦ ਘਟਦਾ ਹੈ।

2. ਸਿਹਤਮੰਦ ਖੁਰਾਕ 
ਆਪਣੀ ਡਾਇਟ ‘ਚ ਕੈਲਸ਼ੀਅਮ ਅਤੇ ਵਿਟਾਮਿਨ D ਨਾਲ ਭਰਪੂਰ ਖਾਣ ਪਦਾਰਥ ਸ਼ਾਮਲ ਕਰੋ ਜਿਵੇਂ ਦੁੱਧ, ਦਹੀਂ, ਹਰੀ ਸਬਜ਼ੀਆਂ ਤੇ ਸੁਕੇ ਮੇਵੇ।

3. ਵਜ਼ਨ ਕੰਟਰੋਲ
ਵੱਧ ਵਜ਼ਨ ਕਾਰਨ ਗੋਡਿਆਂ ‘ਤੇ ਵੱਧ ਦਬਾਅ ਪੈਂਦਾ ਹੈ। ਵਜ਼ਨ ਕੰਟਰੋਲ ‘ਚ ਰੱਖਣ ਨਾਲ ਦਰਦ ਵਿੱਚ ਕਮੀ ਆਉਂਦੀ ਹੈ।

4. ਗਰਮ ਤੇ ਠੰਡੀ ਸਿਕਾਈ 
ਦਰਦ ਵਾਲੀ ਥਾਂ ‘ਤੇ ਗਰਮ ਪਾਣੀ ਦੀ ਬੋਤਲ ਜਾਂ ਆਈਸ ਪੈਕ ਨਾਲ ਸਿਕਾਈ ਕਰਨ ਨਾਲ ਸੋਜ ਘਟਦੀ ਹੈ ਅਤੇ ਆਰਾਮ ਮਿਲਦਾ ਹੈ।


5. ਡਾਕਟਰੀ ਸਲਾਹ 
ਜੇ ਦਰਦ ਲਗਾਤਾਰ ਵੱਧਦਾ ਜਾਵੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਆਪਣੇ ਆਪ ਦਵਾਈਆਂ ਲੈਣ ਤੋਂ ਗੁਰੇਜ਼ ਕਰੋ।

6. ਸਰ੍ਹੋਂ ਦੇ ਤੇਲ 
ਗੋਡਿਆਂ ਦੇ ਦਰਦ ਨੂੰ ਦੂਰ ਕਰਨ ਲਈ ਸਰ੍ਹੋਂ ਦੇ ਤੇਲ ਨੂੰ ਗਰਮ ਕਰੋ। ਹੁਣ ਇਸ 'ਚ ਲਸਣ ਦੀ ਇੱਕ ਕਲੀ ਪਾਓ ਅਤੇ ਫਿਰ ਇਸ ਨੂੰ ਭੂਰੀ ਹੋਣ ਤੱਕ ਪਕਾਓ। ਤੇਲ ਦੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਦਰਦ ਵਾਲੀ ਥਾਂ 'ਤੇ ਲਗਾਓ। ਫਿਰ ਇਸ ਥਾਂ ਨੂੰ ਇੱਕ ਕੱਪੜੇ ਨਾਲ ਬੰਨ੍ਹ ਦਿਓ ਅਤੇ ਹਲਕੇ ਗਰਮ ਤੋਲੀਏ ਨਾਲ ਕੁਝ ਦੇਰ ਤੱਕ ਉੱਪਰੋਂ ਲਪੇਟ ਦਿਓ। ਇਸ ਪ੍ਰਕਿਰਿਆ ਨੂੰ ਹਫ਼ਤੇ 'ਚ 2 ਤੋਂ 3 ਵਾਰ ਰੋਜ਼ਾਨਾ ਕਰੋ।