ਸਰਦੀਆਂ ’ਚ ਫਟੀਆਂ ਅੱਡੀਆਂ ਤੋਂ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ੇ

ਆਓ ਜਾਣਦੇ ਹਾਂ ਕੁਝ ਘਰੇਲੂ ਤੇ ਆਸਾਨ ਨੁਸਖ਼ੇ, ਜਿਨ੍ਹਾਂ ਨਾਲ ਤੁਸੀਂ ਆਪਣੀਆਂ ਅੱਡੀਆਂ ਨਰਮ ਤੇ ਸਿਹਤਮੰਦ ਰੱਖ ਸਕਦੇ ਹੋ।
ਸਰਦੀਆਂ ਦੇ ਮੌਸਮ ਵਿੱਚ ਜਿੱਥੇ ਚਮੜੀ ਸੁੱਕੀ ਹੋ ਜਾਂਦੀ ਹੈ, ਉੱਥੇ ਹੀ ਅੱਡੀਆਂ ਫਟਣਾ ਇਕ ਆਮ ਸਮੱਸਿਆ ਬਣ ਜਾਂਦੀ ਹੈ। ਠੰਢੇ ਮੌਸਮ, ਸੁੱਕੀ ਹਵਾ ਅਤੇ ਨਮੀ ਦੀ ਕਮੀ ਕਾਰਨ ਪੈਰਾਂ ਦੀ ਚਮੜੀ ਰੁੱਖੀ ਤੇ ਕੜਕ ਹੋ ਜਾਂਦੀ ਹੈ। ਜੇ ਇਸ ਸਮੱਸਿਆ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਦਰਦ ਤੇ ਇੰਫੈਕਸ਼ਨ ਤੱਕ ਹੋ ਸਕਦੇ ਹਨ। ਆਓ ਜਾਣਦੇ ਹਾਂ ਕੁਝ ਘਰੇਲੂ ਤੇ ਆਸਾਨ ਨੁਸਖ਼ੇ, ਜਿਨ੍ਹਾਂ ਨਾਲ ਤੁਸੀਂ ਆਪਣੀਆਂ ਅੱਡੀਆਂ ਨਰਮ ਤੇ ਸਿਹਤਮੰਦ ਰੱਖ ਸਕਦੇ ਹੋ।

1. ਨਾਰੀਅਲ ਦਾ ਤੇਲ 
ਰੋਜ਼ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਪੈਰਾਂ ਦਾ ਮਸਾਜ਼ ਕਰੋ। ਇਹ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਤੇ ਸੁੱਕੇ ਪੈਰਾਂ ਨੂੰ ਨਰਮ ਬਣਾਉਂਦਾ ਹੈ। ਮਸਾਜ਼ ਤੋਂ ਬਾਅਦ ਕਪਾਹ ਦੇ ਜੁਰਾਬਾਂ ਪਹਿਨ ਲਓ ਤਾਂ ਕਿ ਤੇਲ ਚਮੜੀ ’ਚ ਸਮਾ ਜਾਏ।

2. ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਚਮੜੀ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਨਮੀ ਦੇਣ ਵਾਲੇ ਏਜੰਟ ਵਜੋਂ ਕੰਮ ਕਰਦੀ ਹੈ। ਫਟੀਆਂ ਅੱਡੀਆਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੇ ਪੈਰਾਂ ‘ਤੇ ਐਲੋਵੇਰਾ ਜੈੱਲ ਲਗਾ ਸਕਦੇ ਹੋ। ਇਸ ਨੂੰ ਲਗਾਉਣ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਢੱਕ ਲਓ।

3. ਦੇਸੀ ਘਿਓ
ਸਰਦੀਆਂ ਵਿੱਚ ਦੇਸੀ ਘਿਓਜਾਂ ਵੈਸਲਿਨ ਸਭ ਤੋਂ ਵਧੀਆ ਉਪਚਾਰ ਹੈ। ਪੈਰ ਧੋਣ ਤੋਂ ਬਾਅਦ ਸੁੱਕੇ ਪੈਰਾਂ ’ਤੇ ਘਿਓ ਜਾਂ ਵੈਸਲਿਨ ਲਗਾ ਕੇ ਜੁਰਾਬਾਂ ਪਹਿਨ ਲਓ। ਇਹ ਚਮੜੀ ਦੀ ਸੁੱਕਣ ਨੂੰ ਦੂਰ ਕਰਦਾ ਹੈ ਤੇ ਅੱਡੀਆਂ ਨੂੰ ਚਿਕਣਾ ਬਣਾਉਂਦਾ ਹੈ।

4. ਗਰਮ ਪਾਣੀ ਤੇ ਨਮਕ ਨਾਲ ਧੋਵੋ ਪੈਰ 
ਰੋਜ਼ ਸ਼ਾਮ ਨੂੰ ਗੁਣਗੁਣੇ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਤੇ ਬੇਬੀ ਆਇਲ ਮਿਲਾ ਕੇ ਪੈਰ 10-15 ਮਿੰਟ ਲਈ ਡੁੱਬੋ ਕੇ ਰੱਖੋ। ਇਸ ਨਾਲ ਮਰੀ ਹੋਈ ਚਮੜੀ ਨਿਕਲ ਜਾਂਦੀ ਹੈ ਅਤੇ ਅੱਡੀਆਂ ਨਰਮ ਰਹਿੰਦੀਆਂ ਹਨ।

5. ਕੇਲਾ ਪੈਕ
ਇੱਕ ਪੱਕਾ ਕੇਲਾ ਕੁੱਟ ਕੇ ਪੇਸਟ ਬਣਾਓ ਅਤੇ ਇਸ ਨੂੰ ਫਟੀਆਂ ਅੱਡੀਆਂ ’ਤੇ 10 ਮਿੰਟ ਲਈ ਲਗਾਓ। ਫਿਰ ਗੁਣਗੁਣੇ ਪਾਣੀ ਨਾਲ ਧੋ ਲਓ। ਕੇਲੇ ਦੀ ਕੁਦਰਤੀ ਨਮੀ ਪੈਰਾਂ ਨੂੰ ਚਮਕਦਾਰ ਤੇ ਨਰਮ ਬਣਾਉਂਦੀ ਹੈ।

ਸਾਵਧਾਨੀ

- ਬਹੁਤ ਠੰਢੇ ਪਾਣੀ ਨਾਲ ਪੈਰ ਨਾ ਧੋਵੋ।

- ਖੁੱਲੇ ਸਲੀਪਰ ਪਹਿਨਣ ਤੋਂ ਬਚੋ, ਖ਼ਾਸ ਕਰਕੇ ਠੰਢੇ ਫਰਸ਼ ’ਤੇ।

- ਜੇ ਅੱਡੀਆਂ ਬਹੁਤ ਜ਼ਿਆਦਾ ਫਟੀ ਹੋਣ ਜਾਂ ਖੂਨ ਆਵੇ, ਤਾਂ ਡਾਕਟਰ ਨਾਲ ਸੰਪਰਕ ਕਰੋ।