ਸਿਰ ਦਰਦ ਤੋਂ ਮਿਲੇਗਾ ਛੁਟਕਾਰਾ! ਅਜਮਾਓ ਇਹ ਅਸਰਦਾਰ ਨੁਸਖੇ

ਕਈ ਵਾਰ ਇਹ ਮਾਈਗ੍ਰੇਨ ਦਾ ਰੂਪ ਧਾਰ ਲੈਂਦੀ ਹੈ, ਜਿਸ ਨਾਲ ਦਿਨਚਰਿਆ ਪ੍ਰਭਾਵਿਤ ਹੋ ਜਾਂਦੀ ਹੈ ਪਰ ਕੁਝ ਘਰੇਲੂ ਤੇ ਸਧਾਰਣ ਨੁਸਖਿਆਂ ਨਾਲ ਇਸ ਤੋਂ ਰਾਹਤ ਮਿਲ ਸਕਦੀ ਹੈ।
ਆਧੁਨਿਕ ਜੀਵਨਸ਼ੈਲੀ, ਤਣਾਅ, ਨੀਂਦ ਦੀ ਘਾਟ ਅਤੇ ਗਲਤ ਖੁਰਾਕ ਕਾਰਨ ਸਿਰ ਦਰਦ (Headache) ਆਮ ਸਮੱਸਿਆ ਬਣ ਚੁੱਕੀ ਹੈ। ਉਂਝ ਤਾਂ ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਹਨ, ਜੋ ਤੁਹਾਨੂੰ ਸਿਰ ਦਰਦ ਤੋਂ ਰਾਹਤ ਦਿਵਾ ਸਕਦੀਆਂ ਹਨ ਪਰ ਜ਼ਿਆਦਾ ਦਵਾਈਆਂ ਲੈਣਾ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਕਈ ਵਾਰ ਇਹ ਮਾਈਗ੍ਰੇਨ ਦਾ ਰੂਪ ਧਾਰ ਲੈਂਦੀ ਹੈ, ਜਿਸ ਨਾਲ ਦਿਨਚਰਿਆ ਪ੍ਰਭਾਵਿਤ ਹੋ ਜਾਂਦੀ ਹੈ ਪਰ ਕੁਝ ਘਰੇਲੂ ਤੇ ਸਧਾਰਣ ਨੁਸਖਿਆਂ ਨਾਲ ਇਸ ਤੋਂ ਰਾਹਤ ਮਿਲ ਸਕਦੀ ਹੈ।

1. ਜ਼ਿਆਦਾ ਪਾਣੀ ਪੀਓ

ਡਿਹਾਈਡਰੇਸ਼ਨ ਸਿਰ ਦਰਦ ਦਾ ਇੱਕ ਮੁੱਖ ਕਾਰਣ ਹੈ। ਹਰ ਦੋ ਘੰਟਿਆਂ ਬਾਅਦ ਪਾਣੀ ਪੀਣ ਦੀ ਆਦਤ ਬਣਾਓ। ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਵੀ ਲਾਭਕਾਰੀ ਰਹਿੰਦੇ ਹਨ।

2. ਅਦਰਕ 

ਅਦਰਕ ਕਈ ਬੀਮਾਰੀਆਂ ਲਈ ਰਾਮਬਾਣ ਇਲਾਜ ਹੈ। ਕੱਚੇ ਅਦਰਕ ਨੂੰ ਪਾਣੀ ’ਚ ਉਬਾਲ ਲਓ। ਇਸ ਦੀ ਭਾਫ ਲੈਣ ਨਾਲ ਵੀ ਦਰਦ ਠੀਕ ਹੁੰਦਾ ਹੈ।

3. ਤਣਾਅ ਘਟਾਓ 

ਕਸਰਤਾਂ ਤਣਾਅ ਨੂੰ ਘਟਾ ਕੇ ਸਿਰ ਦਰਦ ਨੂੰ ਕਾਬੂ ਕਰਨ ਵਿੱਚ ਮਦਦ ਕਰਦੀਆਂ ਹਨ। ਹਰ ਰੋਜ਼ 15 ਮਿੰਟ ਦਾ ਧਿਆਨ ਕਰੋ।

4. ਆਈਸ ਪੈਕ

ਬਰਫ਼ ਨਾਲ ਸਿਰ ਨੂੰ ਸੇਕ ਦੇ ਸਕਦੇ ਹੋ। ਮਾਈਗ੍ਰੇਨ ਦੇ ਦਰਦ ਤੋਂ ਰਾਹਤ ਪਾਉਣ ਲਈ ਇਹ ਚੰਗਾ ਇਲਾਜ ਹੈ। ਆਈਸ ਪੈਕ ਨਾਲ ਧੋਣ ਦੇ ਪਿੱਛੇ ਸੇਕ ਦਿਓ।

5. ਗ੍ਰੀਨ ਟੀ ਜਾਂ ਕੈਮੋਮਾਈਲ ਟੀ

ਇਹ ਚਾਹਾਂ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰੀਆਂ ਹੁੰਦੀਆਂ ਹਨ। ਦਿਨ 'ਚ 1–2 ਕੱਪ ਪੀਣ ਨਾਲ ਤਣਾਅ ਘਟਦਾ ਹੈ ਅਤੇ ਮਨ ਸ਼ਾਂਤ ਰਹਿੰਦਾ ਹੈ।

6. ਪੂਰੀ ਨੀਂਦ ਲਵੋ

ਰੋਜ਼ਾਨਾ 7–8 ਘੰਟੇ ਦੀ ਨੀਂਦ ਸਿਰ ਦਰਦ ਨੂੰ ਦੂਰ ਰੱਖਣ ਲਈ ਜ਼ਰੂਰੀ ਹੈ। ਘੱਟ ਨੀਂਦ ਸਰੀਰ ਨੂੰ ਥਕਾਉਂਦੀ ਹੈ ਅਤੇ ਮਾਈਗ੍ਰੇਨ ਦੀ ਸੰਭਾਵਨਾ ਵਧਾਉਂਦੀ ਹੈ।