ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦਾ ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

ਮਾਡਲ ਟਾਊਨ ’ਚ ਮਾਤਾ ਰਾਣੀ ਚੌਂਕ ਨੇੜੇ ਕੈਫੇ ਡਬਲਸ਼ਾਟ ਦੇ ਬਾਹਰ ਇਕ ਤੇਜ਼ ਰਫ਼ਤਾਰ ਕ੍ਰੇਟਾ ਅਤੇ ਗ੍ਰੈਂਡ ਵਿਟਾਰਾ ਵਿਚਕਾਰ ਹੋਈ ਟੱਕਰ ਦੌਰਾਨ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ 36 ਸਾਲਾ ਇਕਲੌਤੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਗਈ। ਇਸ ਘਟਨਾ ਨਾਲ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਆਗੂਆਂ ਨੇ ਕੇਪੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪਰਿਵਾਰ ਨੂੰ ਇਹ ਅਸਹਿਣੀ ਘੜੀ ਸਹਿਣ ਦੀ ਤਾਕਤ ਦੇਵੇ।


ਦੱਸ ਦਈਏ ਕਿ ਰਿਚੀ ਸਿੰਘ ਕੇਪੀ ਦਾ ਅੰਤਿਮ ਸੰਸਕਾਰ ਕੱਲ ਯਾਨੀ 16 ਸਤੰਬਰ ਦਿਨ ਮੰਗਲਵਾਰ ਸਵੇਰੇ 11 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਅੰਤਿਮ ਸੰਸਕਾਰ ਵਿੱਚ ਪਰਿਵਾਰਕ ਮੈਂਬਰਾਂ ਸਮੇਤ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਹਸਤੀਆਂ ਦੇ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ।