ਬਦਲਦੇ ਮੌਸਮ 'ਚ ਬੱਚਿਆਂ ਦੀ ਦੇਖਭਾਲ ਲਈ ਅਪਣਾਓ ਇਹ ਟਿਪਸ

ਮਾਹਿਰ ਕਹਿੰਦੇ ਹਨ ਕਿ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਲਈ ਇਹ ਮੌਸਮ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।
ਜਿਵੇਂ ਮੌਸਮ 'ਚ ਤਬਦੀਲੀ ਆਉਂਦੀ ਹੈ, ਖ਼ਾਸ ਕਰਕੇ ਗਰਮੀ ਤੋਂ ਠੰਡ ਜਾਂ ਬਾਰਿਸ਼ ਤੋਂ ਸਰਦੀ ਦੀ ਰੁੱਤ ਵੱਲ ਬਦਲਣ ਦੇ ਦੌਰਾਨ ਬੱਚਿਆਂ ਦੀ ਸਿਹਤ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ।ਇਸ ਤਰ੍ਹਾਂ ਦੇ ਬਦਲਦੇ ਮੌਸਮ 'ਚ ਬੱਚਿਆਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਮਾਹਿਰ ਕਹਿੰਦੇ ਹਨ ਕਿ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਲਈ ਇਹ ਮੌਸਮ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।

1. ਮੌਸਮ ਅਨੁਸਾਰ ਕੱਪੜੇ ਪਹਿਨਾਓ
ਹਲਕੇ ਸੂਤੀ ਕੱਪੜੇ- ਪਸੀਨਾ ਸੋਕਦੇ ਹਨ ਤੇ ਜਲਦੀ ਸੁੱਕ ਜਾਂਦੇ ਹਨ। ਬੱਚਿਆਂ ਨੂੰ ਨਾ ਬਹੁਤੇ ਗਰਮ ਕੱਪੜੇ ਪਹਿਨਾਓ, ਨਾ ਬਹੁਤ ਹਲਕੇ।
ਠੀਕ ਤਾਪਮਾਨ ਬਣਾਈ ਰੱਖਣ ਨਾਲ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।

2. ਪੋਸ਼ਟਿਕ ਖੁਰਾਕ ਦਿਓ

ਇਸ ਸਮੇਂ ਬੱਚਿਆਂ ਦੇ ਖਾਣੇ ਵਿੱਚ ਹਰੀ ਸਬਜ਼ੀਆਂ, ਫਲ, ਸੂਪ, ਘਰੇਲੂ ਬਣਿਆ ਖਾਣਾ ਤੇ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਇਹ ਉਨ੍ਹਾਂ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀਆਂ ਹਨ।

3. ਪਾਣੀ ਪੀਣ ਦੀ ਆਦਤ ਬਣਾਓ

ਕਈ ਵਾਰੀ ਠੰਡ 'ਚ ਬੱਚੇ ਘੱਟ ਪਾਣੀ ਪੀਂਦੇ ਹਨ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਉਨ੍ਹਾਂ ਨੂੰ ਹਲਕਾ ਗੁਨਗੁਨਾ ਪਾਣੀ ਜਾਂ ਸੂਪ ਦੇ ਰੂਪ 'ਚ ਲਿਕਵਿਡ ਦਿਓ।

4. ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ

ਬੱਚਿਆਂ ਦੇ ਹੱਥ ਬਾਰ-ਬਾਰ ਧੁਲਵਾਓ ਅਤੇ ਉਨ੍ਹਾਂ ਨੂੰ ਸਫ਼ਾਈ ਦੀ ਆਦਤ ਪਾਓ। ਮੌਸਮ ਬਦਲਣ 'ਤੇ ਵਾਇਰਲ ਇੰਫੈਕਸ਼ਨ ਜ਼ਿਆਦਾ ਫੈਲਦਾ ਹੈ, ਇਸ ਲਈ ਹਾਈਜੀਨ ਸਭ ਤੋਂ ਮਹੱਤਵਪੂਰਨ ਹੈ।

5. ਪੂਰੀ ਨੀਂਦ ਲੈਣ ਦਿਓ

ਬੱਚਿਆਂ ਦੀ ਇਮਿਊਨਿਟੀ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਪੂਰੀ ਨੀਂਦ ਦੀ ਲੋੜ ਹੁੰਦੀ ਹੈ। ਸਮੇਂ 'ਤੇ ਸੌਣ ਅਤੇ ਜਾਗਣ ਦੀ ਆਦਤ ਬਣਾਓ।

6.ਡਾਕਟਰੀ ਸਲਾਹ ਲਵੋ

ਜੇ ਬੱਚੇ ਨੂੰ ਬੁਖਾਰ, ਖੰਘ ਜਾਂ ਜ਼ੁਕਾਮ ਲੰਬੇ ਸਮੇਂ ਤੱਕ ਰਹੇ, ਤਾਂ ਘਰੇਲੂ ਨੁਸਖਿਆਂ ਨਾਲ ਨਾਲ ਡਾਕਟਰੀ ਸਲਾਹ ਜ਼ਰੂਰ ਲਵੋ।