ਵਾਲਾਂ ਦੀ ਸਿਕਰੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਜੇ ਤੁਸੀਂ ਵੀ ਇਸ ਸਮੱਸਿਆ ਨਾਲ ਪਰੇਸ਼ਾਨ ਹੋ ਤਾਂ ਘਰ ਵਿੱਚ ਮੌਜੂਦ ਕੁਝ ਆਸਾਨ ਨੁਸਖਿਆਂ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਰਦੀਆਂ ਦੇ ਦੌਰਾਨ ਅਕਸਰ ਲੋਕਾਂ ਨੂੰ ਸਿਰ ਦੀ ਸਿਕਰੀ ਦੀ ਸਮੱਸਿਆ ਹੋ ਜਾਂਦੀ ਹੈ। ਸਿਰ ਸੁੱਕਾ ਹੋਣ ਕਰਕੇ ਖਾਰਿਸ਼, ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਵੀ ਇਸ ਸਮੱਸਿਆ ਨਾਲ ਪਰੇਸ਼ਾਨ ਹੋ ਤਾਂ ਘਰ ਵਿੱਚ ਮੌਜੂਦ ਕੁਝ ਆਸਾਨ ਨੁਸਖਿਆਂ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਆਓ ਜਾਣਦੇ ਹਾਂ ਅਜਿਹੇ ਹੀ ਕੁਝ ਘਰੇਲੂ ਨੁਸਖਿਆਂ ਦੇ ਬਾਰੇ-

1. ਨਾਰੀਅਲ ਤੇਲ ਅਤੇ ਨਿੰਬੂ ਦਾ ਮਿਸ਼ਰਨ

ਨਾਰੀਅਲ ਦਾ ਤੇਲ ਹੌਲੀ ਹੌਲੀ ਗਰਮ ਕਰੋ ਅਤੇ ਇਸ ਵਿੱਚ ਕੁਝ ਬੂੰਦਾਂ ਨਿੰਬੂ ਦੇ ਰਸ ਦੀ ਮਿਲਾਓ। ਇਸ ਮਿਸ਼ਰਣ ਨੂੰ ਸਿਰ ਦੀ ਜੜਾਂ ਵਿੱਚ ਮਸਾਜ਼ ਕਰੋ। 30 ਮਿੰਟ ਬਾਅਦ ਸ਼ੈਂਪੂ ਨਾਲ ਧੋ ਲਓ। ਇਹ ਸਿਕਰੀ ਨੂੰ ਖਤਮ ਕਰਨ ਵਿੱਚ ਬਹੁਤ ਲਾਭਕਾਰੀ ਹੈ।

2. ਐਪਲ ਸਾਇਡਰ ਵਿਨੇਗਰ 

ਸੇਬ ਦੇ ਸਿਰਕੇ ਨੂੰ ਪਾਣੀ ਨਾਲ ਮਿਲਾ ਕੇ ਸਿਰ 'ਤੇ ਲਗਾਓ। ਇਹ ਸਿਰ ਦੀ pH ਲੈਵਲ ਨੂੰ ਬੈਲੈਂਸ ਕਰਦਾ ਹੈ ਤੇ ਫੰਗਸ ਨੂੰ ਖਤਮ ਕਰਦਾ ਹੈ।

3. ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਨੂੰ ਸਿੱਧਾ ਸਿਰ ਦੀ ਤਵਚਾ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ। ਇਹ ਸਿਰ ਨੂੰ ਠੰਡਕ ਦੇਣ ਦੇ ਨਾਲ ਖਾਰਿਸ਼ ਤੇ ਰੂਸੀ ਦੋਵੇਂ ਘਟਾਉਂਦਾ ਹੈ।

4. ਚਾਹ ਪੱਤੀ ਦਾ ਪਾਣੀ

ਚਾਹ ਪੱਤੀ ਨੂੰ ਉਬਾਲ ਕੇ ਠੰਢਾ ਕਰੋ ਅਤੇ ਇਸ ਪਾਣੀ ਨਾਲ ਸਿਰ ਧੋਵੋ। ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਿਕਰੀ ਨੂੰ ਦੂਰ ਰੱਖਦੇ ਹਨ।

 5. ਦਹੀਂ ਅਤੇ ਮੇਥੀ ਪੇਸਟ

ਮੇਥੀ ਦੇ ਦਾਣੇ ਭਿੱਜ ਕੇ ਪੀਸ ਲਓ ਅਤੇ ਇਸ ਵਿੱਚ ਦਹੀਂ ਮਿਲਾਓ। ਇਹ ਮਿਸ਼ਰਣ ਸਿਰ 'ਤੇ ਲਗਾਓ ਤੇ ਅੱਧੇ ਘੰਟੇ ਬਾਅਦ ਧੋ ਲਓ। ਇਹ ਸਿਕਰੀ ਘਟਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਹੈ।