ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ 6 ਆਸਾਨ ਟਿਪਸ

ਮੂੰਹ ਦੀ ਬਦਬੂ (ਹੈਲਿਟੋਸਿਸ) ਇੱਕ ਆਮ ਸਮੱਸਿਆ ਹੈ ਜੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਸਿਰਫ਼ ਸਰੀਰਕ ਨਹੀਂ, ਬਲਕਿ ਸਮਾਜਿਕ ਜ਼ਿੰਦਗੀ 'ਤੇ ਵੀ ਪ੍ਰਭਾਵ ਪਾਉਂਦੀ ਹੈ। ਇਸ ਤੋਂ ਬਚਣ ਅਤੇ ਮੁਕਾਬਲਾ ਕਰਨ ਲਈ ਕੁਝ ਆਸਾਨ ਘਰੇਲੂ ਅਤੇ ਰੋਜ਼ਾਨਾ ਅਦਾਤਾਂ ਨੂੰ ਅਪਣਾਇਆ ਜਾ ਸਕਦਾ ਹੈ।
ਮੂੰਹ ਦੀ ਬਦਬੂ ਇੱਕ ਅਜਿਹੀ ਸਮੱਸਿਆ ਹੈ ਜੋ ਕਈ ਲੋਕਾਂ 'ਚ ਪਾਈ ਜਾਂਦੀ ਹੈ। ਮੂੰਹ ਦੀ ਬਦਬੂ (ਹੈਲਿਟੋਸਿਸ) ਇੱਕ ਆਮ ਸਮੱਸਿਆ ਹੈ ਜੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਸਿਰਫ਼ ਸਰੀਰਕ ਨਹੀਂ, ਬਲਕਿ ਸਮਾਜਿਕ ਜ਼ਿੰਦਗੀ 'ਤੇ ਵੀ ਪ੍ਰਭਾਵ ਪਾਉਂਦੀ ਹੈ। ਇਸ ਤੋਂ ਬਚਣ ਅਤੇ ਮੁਕਾਬਲਾ ਕਰਨ ਲਈ ਕੁਝ ਆਸਾਨ ਘਰੇਲੂ ਅਤੇ ਰੋਜ਼ਾਨਾ ਅਦਾਤਾਂ ਨੂੰ ਅਪਣਾਇਆ ਜਾ ਸਕਦਾ ਹੈ।

1️. ਦੰਦਾਂ ਅਤੇ ਜੀਭ ਨੂੰ ਰੱਖੋ ਸਾਫ਼ 

ਦੰਦਾਂ ਨੂੰ ਰੋਜ਼ ਦੋ ਵਾਰ ਬ੍ਰਸ਼ ਕਰੋ। ਖਾਣੇ ਦੇ ਬਾਅਦ ਬਰੱਸ਼ ਕਰਨਾ ਜਾਂ ਮੂੰਹ ਧੋਣਾ ਬਹੁਤ ਜ਼ਰੂਰੀ ਹੈ। ਜੀਭ ਨੂੰ ਵੀ ਸਾਫ਼ ਰੱਖੋ, ਕਿਉਂਕਿ ਬੈਕਟੀਰੀਆ ਅਕਸਰ ਜੀਭ 'ਤੇ ਜਮਦੇ ਹਨ।

2️. ਜ਼ਿਆਦਾ ਪਾਣੀ ਪੀਣਾ

ਸਭ ਤੋਂ ਜ਼ਰੂਰੀ ਗੱਲ ਕਿ ਦਿਨ 'ਚ ਵੱਧ ਤੋਂ ਵੱਧ ਪਾਣੀ ਪੀਓ ਅਤੇ ਆਪਣੇ ਪੇਟ ਨੂੰ ਸਾਫ਼ ਰੱਖੋ।

3️. ਦੰਦਾਂ ਦੀ ਸਫ਼ਾਈ ਰੱਖੋ
ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫ਼ਾਈ ਕਰੋ। ਇਸ ਤੋਂ ਇਲਾਵਾ ਦਿਨ 'ਚ ਜਦੋਂ ਵੀ ਮੌਕਾ ਮਿਲੇ ਕੁਰਲਾ ਜ਼ਰੂਰ ਕਰੋ।

4️. ਖਾਣ-ਪੀਣ 'ਤੇ ਧਿਆਨ

ਤੇਲ ਮਸਾਲੇ ਅਤੇ ਬਹੁਤ ਮਿੱਠਾ ਖਾਣਾ ਘਟਾਓ। ਤਾਜ਼ੇ ਫਲਾਂ ਅਤੇ ਸਬਜ਼ੀਆਂ ਨੂੰ ਆਪਣੀ ਰੋਜ਼ਾਨਾ ਡਾਈਟ ਵਿੱਚ ਸ਼ਾਮਲ ਕਰੋ। ਦਹੀਂ ਜਾਂ ਪ੍ਰੋਬਾਇਓਟਿਕ ਫੂਡ ਵੀ ਮੂੰਹ ਦੀ ਸਿਹਤ ਲਈ ਵਧੀਆ ਹਨ।

5️. ਸਿਗਰਟ ਅਤੇ ਸ਼ਰਾਬ ਤੋਂ ਬਚੋ

ਸਿਗਰਟ, ਤਮਾਕੂ ਅਤੇ ਸ਼ਰਾਬ ਮੂੰਹ ਦੀ ਬਦਬੂ ਨੂੰ ਵਧਾਉਂਦੇ ਹਨ। ਇਨ੍ਹਾਂ ਤੋਂ ਦੂਰ ਰਹਿਣ ਨਾਲ ਬਦਬੂ ਘੱਟ ਹੁੰਦੀ ਹੈ ਅਤੇ ਸਿਹਤ ਵੀ ਬਣਦੀ ਹੈ।

6️.ਬੇਕਿੰਗ ਸੋਡਾ

ਇੱਕ ਚਮਚ ਪਾਣੀ 'ਚ ਇੱਕ ਚਮਚ ਬੈਕਿੰਗ ਸੋਡੇ ਨੂੰ ਮਿਲਾ ਕੇ ਗਰਾਰੇ ਕਰਨ ਨਾਲ ਮੂੰਹ ਦਾ ਐਸਿਟਿਕ ਪੱਧਰ ਘੱਟਦਾ ਹੈ ਅਤੇ ਸਾਹ ਦੀ ਬਦਬੂ ਵੀ ਦੂਰ ਹੁੰਦੀ ਹੈ।