ਲੋਕ ਕਲਾਕਾਰ ਪਾਲ ਸਿੰਘ ਸਮਾਓਂ ਬਣੇ ਪਿਓ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਦੱਸਣਯੋਗ ਹੈ ਕਿ ਬੱਚੀ ਦੇ ਜਨਮ ਦੀ ਖ਼ੁਸ਼ੀ ਪਾਲ ਸਿੰਘ ਸਮਾਓਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ।
ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕਰਨ ਵਾਲੇ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਜਾਣਕਾਰੀ ਮੁਤਾਬਕ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਪਿਓ ਬਣ ਗਏ ਹਨ ਅਤੇ ਉਨ੍ਹਾਂ ਦੇ ਘਰ ਇੱਕ ਨੰਨੀ ਬੱਚੀ (ਧੀ) ਨੇ ਜਨਮ ਲਿਆ ਹੈ।

ਦੱਸਣਯੋਗ ਹੈ ਕਿ ਬੱਚੀ ਦੇ ਜਨਮ ਦੀ ਖ਼ੁਸ਼ੀ ਪਾਲ ਸਿੰਘ ਸਮਾਓਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ: ''ਵਾਹਿਗੁਰੂ ਜੀ ਦਾ ਕੋਟਿ ਕੋਟਿ ਸ਼ੁਕਰਾਨਾ, ਅੱਜ ਸਾਡੇ ਘਰ ਧੀ ਨੇ ਜਨਮ ਲਿਆ...ਅੱਜ ਸਾਡਾ ਵਿਹੜਾ ਰੌਣਕਾਂ ਨਾਲ ਭਰ ਗਿਆ ਹੈ, ਵਾਹਿਗੁਰੂ ਜੀ ਨੇ ਦਿਲ ਦੀ ਰੀਝ ਪੂਰੀ ਕੀਤੀ ਹੈ''। ਉਨ੍ਹਾਂ ਨੇ ਆਪਣੀ ਧੀ ਦਾ ਨਾਮ ਪੰਜਾਬ ਕੌਰ ਸਮਾਓਂ ਰੱਖਿਆ ਹੈ।

" data-instgrm-version="14" style="background:#FFF; border:0; margin:10px auto; max-width:540px; width:100%;">