ਹੜ੍ਹ ਕਾਰਨ ਪੰਜਾਬ 'ਚ 38 ਟਰੇਨਾਂ ਰੱਦ

ਪੰਜਾਬ ਵਿੱਚ ਹੜ੍ਹਾਂ ਕਾਰਨ ਕੁਝ ਰੇਲਗੱਡੀਆਂ ਨੂੰ ਅੱਧ ਰਸਤਿਆਂ ਤੋਂ ਵਾਪਸ ਭੇਜਿਆ ਜਾ ਰਿਹਾ ਹੈ।


ਪੰਜਾਬ ਅਤੇ ਜੰਮੂ ਵਿੱਚ ਹੜ੍ਹਾਂ ਕਾਰਨ, ਸ਼ੁੱਕਰਵਾਰ ਨੂੰ ਜੰਮੂ ਰੂਟ 'ਤੇ 38 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਰੇਲਗੱਡੀਆਂ, ਜਿਨ੍ਹਾਂ ਵਿੱਚ ਵੰਦੇ ਭਾਰਤ ਐਕਸਪ੍ਰੈਸ (26406-05), ਸ਼੍ਰੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ (22462) ਸ਼ਾਮਲ ਹਨ, ਪ੍ਰਭਾਵਿਤ ਹੋਣਗੀਆਂ।

ਇਸ ਤੋਂ ਇਲਾਵਾ ਪੰਜਾਬ ਵਿੱਚ ਹੜ੍ਹਾਂ ਕਾਰਨ ਕੁਝ ਰੇਲਗੱਡੀਆਂ ਨੂੰ ਅੱਧ ਰਸਤਿਆਂ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਇਸ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰੱਦ ਕੀਤੀਆਂ ਗਈਆਂ ਰੇਲਗੱਡੀਆਂ ਵਿੱਚ ਸ਼ਾਲੀਮਾਰ ਐਕਸਪ੍ਰੈਸ, ਭਗਤ ਦੀ ਕੋਠੀ-ਜੰਮੂਤਵੀ ਐਕਸਪ੍ਰੈਸ, ਅਜਮੇਰ ਜੰਕਸ਼ਨ ਜੰਮੂ ਤਵੀ ਪੂਜਾ ਐਕਸਪ੍ਰੈਸ ਸ਼ਾਮਲ ਹਨ।

ਇਹ ਟਰੇਨਾਂ ਕੀਤੀਆਂ ਗਈਆਂ ਰੱਦ

ਇਸ ਤੋਂ ਇਲਾਵਾ ਕਾਨਪੁਰ ਸੈਂਟਰਲ ਜੰਮੂ ਤਵੀ ਐਕਸਪ੍ਰੈਸ, ਨਦੀਮ ਜੰਮੂ ਤਵੀ, ਕੋਲਕਾਤਾ ਟਰਮੀਨਲ ਜੰਮੂ ਤਵੀ, ਕੋਲਕਾਤਾ ਟਰਮੀਨਲ ਜੰਮੂ ਤਵੀ, ਜੰਮੂ ਤਵੀ, ਹਾਵੜਾ ਜੰਕਸ਼ਨ ਜੰਮੂ ਤਵੀ, ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਅੰਮ੍ਰਿਤਸਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਨਵੀਂ ਦਿੱਲੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸ਼ਾਮਲ ਹਨ।