ਦੀਵਾਲੀ ‘ਚ ਹੁਣ ਸਿਰਫ਼ ਦੋ ਘੰਟੇ ਹੀ ਚਲ ਸਕਣਗੇ ਪਟਾਕੇ, ਪ੍ਰਸ਼ਾਸਨ ਨੇ ਜਾਰੀ ਕੀਤੇ ਨਵੇਂ ਨਿਯਮ

ਜਿਲ੍ਹਾ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਸਿਰਫ ਗ੍ਰੀਨ ਪਟਾਕਿਆਂ (Green Crackers) ਦੀ ਹੀ ਵਿਕਰੀ ਅਤੇ ਵਰਤੋਂ ਦੀ ਆਗਿਆ ਹੋਵੇਗੀ, ਜਿਹਨਾਂ ਨਾਲ ਘੱਟ ਧੂੰਆ ਅਤੇ ਸ਼ੋਰ ਪੈਦਾ ਹੁੰਦਾ ਹੈ।

ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਪਟਾਕਿਆਂ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਲੋਕ ਸਿਰਫ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾ ਸਕਣਗੇ। ਇਹ ਫੈਸਲਾ ਸੂਬੇ ਵਿੱਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ 112 ਨੰਬਰ ‘ਤੇ ਸਾਂਝੀ ਕਰੋ। ਪੁਲਸ 24 ਘੰਟੇ ਜਨਤਾ ਦੀ ਸੇਵਾ ਲਈ ਮੌਜੂਦ ਰਹੇਗੀ।

ਜਿਲ੍ਹਾ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਸਿਰਫ ਗ੍ਰੀਨ ਪਟਾਕਿਆਂ (Green Crackers) ਦੀ ਹੀ ਵਿਕਰੀ ਅਤੇ ਵਰਤੋਂ ਦੀ ਆਗਿਆ ਹੋਵੇਗੀ, ਜਿਹਨਾਂ ਨਾਲ ਘੱਟ ਧੂੰਆ ਅਤੇ ਸ਼ੋਰ ਪੈਦਾ ਹੁੰਦਾ ਹੈ। ਪ੍ਰਦੂਸ਼ਣ ਵਿਭਾਗ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿੰਮੇਵਾਰੀ ਨਾਲ ਦੀਵਾਲੀ ਮਨਾਉਣ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਸਹਿਯੋਗ ਦੇਣ। ਪਟਾਕੇ ਚਲਾਉਂਦੇ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ।