PoK 'ਚ ਬਗਾਵਤ ਦੀ ਅੱਗ! ਚਾਰ ਦਿਨਾਂ 'ਚ 50 ਤੋਂ ਵੱਧ ਨਾਗਰਿਕਾਂ ਦੀ ਮੌਤ, ਭਾਰੀ ਰੋਸ ਪ੍ਰਦਰਸ਼ਨ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਜਾਰੀ ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਨੇ ਭਿਆਨਕ ਰੂਪ ਧਾਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸੁਰੱਖਿਆ ਬਲਾਂ ਦੀ ਕਾਰਵਾਈ 'ਚ ਹੁਣ ਤੱਕ 50 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਜੰਮੂ-ਕਸ਼ਮੀਰ ਜੁਆਇੰਟ ਪੀਪਲਜ਼ ਐਕਸ਼ਨ ਕਮੇਟੀ (JAAC) ਨੇ ਇਸ ਘਟਨਾ ਨੂੰ 'ਅੱਤਵਾਦ' ਕਰਾਰ ਦਿੱਤਾ ਹੈ।
ਇਸਲਾਮਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਜਾਰੀ ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਨੇ ਭਿਆਨਕ ਰੂਪ ਧਾਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸੁਰੱਖਿਆ ਬਲਾਂ ਦੀ ਕਾਰਵਾਈ 'ਚ ਹੁਣ ਤੱਕ 50 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਜੰਮੂ-ਕਸ਼ਮੀਰ ਜੁਆਇੰਟ ਪੀਪਲਜ਼ ਐਕਸ਼ਨ ਕਮੇਟੀ (JAAC) ਨੇ ਇਸ ਘਟਨਾ ਨੂੰ 'ਅੱਤਵਾਦ' ਕਰਾਰ ਦਿੱਤਾ ਹੈ।

ਸਿੱਧੀ ਗੋਲੀਬਾਰੀ ਦੇ ਲੱਗੇ ਦੋਸ਼
ਜੇ.ਏ.ਏ.ਸੀ. (JAAC) ਦੇ ਮੈਂਬਰ ਉਮਰ ਨਜ਼ੀਰ ਕਸ਼ਮੀਰੀ ਨੇ ਦੋਸ਼ ਲਗਾਇਆ ਹੈ ਕਿ ਰਾਵਲਾਕੋਟ ਅਤੇ ਮੁਜ਼ੱਫਰਾਬਾਦ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ 'ਤੇ ਸਿੱਧੀ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਾਵਲਾਕੋਟ ਦੇ ਡੀ-ਚੌਕ 'ਤੇ ਲੋਕਾਂ ਦਾ ਧਰਨਾ ਲਗਾਤਾਰ ਜਾਰੀ ਹੈ। 

ਇਸਲਾਮਾਬਾਦ 'ਚ ਇਤਿਹਾਸਕ ਰੈਲੀ
ਇਸ ਹਿੰਸਾ ਦੇ ਵਿਰੋਧ ਵਿੱਚ 31 ਜੁਲਾਈ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਜੀ-10 ਮਰਕਜ਼ 'ਚ ਇੱਕ ਵਿਸ਼ਾਲ ਅਤੇ ਇਤਿਹਾਸਕ ਰੈਲੀ ਕੱਢੀ ਗਈ। ਸਾਬਕਾ ਸੈਨੇਟਰ ਮੁਸ਼ਤਾਕ ਖਾਨ ਦੀ ਅਗਵਾਈ 'ਚ ਹੋਏ ਇਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਅਤੇ ਕਸ਼ਮੀਰੀ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਪੀ.ਓ.ਕੇ. ਦੇ ਲੋਕਾਂ ਨਾਲ ਇੱਕਜੁੱਟਤਾ ਪ੍ਰਗਟਾਈ।

ਸ਼ਾਹਬਾਜ਼ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ
ਇਸ ਬਗਾਵਤ ਅਤੇ ਵੱਡੇ ਪੱਧਰ 'ਤੇ ਹੋਈਆਂ ਮੌਤਾਂ ਨੇ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਮੁਸ਼ਕਲ ਸਥਿਤੀ ਵਿਚ ਪਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ, ਇਹ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਸਰੋਤਾਂ ਅਨੁਸਾਰ, ਇਲਾਕੇ ਵਿਚ ਸਥਿਤੀ ਅਜੇ ਵੀ ਵਿਸਫੋਟਕ ਬਣੀ ਹੋਈ ਹੈ।