ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ 'ਤੇ ਪਰਿਵਾਰਕ ਮੈਂਬਰਾਂ ਨੇ ਚੁੱਕੇ ਸਵਾਲ, ਸਾਂਝੀ ਕੀਤੀ ਪੋਸਟ

ਵਰਿੰਦਰ ਘੁੰਮਣ ਦੇ ਇੰਸਟਾਗ੍ਰਾਮ ਪੇਜ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਲਿਖਿਆ ਹੈ, "ਵਰਿੰਦਰ ਘੁੰਮਣ ਇਸ ਦੇ ਹੱਕਦਾਰ ਨਹੀਂ ਹੈ। ਜਿਸ ਨੇ ਆਪਣੀ ਜ਼ਿੰਦਗੀ ਸਿਹਤ, ਮਿਹਨਤ ਤੇ ਇਮਾਨਦਾਰੀ ਨੂੰ ਸਮਰਪਿਤ ਕੀਤੀ।
ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ 'ਤੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ "ਜਸਟਿਸ ਫਾਰ ਵਰਿੰਦਰ ਘੁੰਮਣ" ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਲਿਖਿਆ, "ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ।" ਵਰਿੰਦਰ ਘੁੰਮਣ ਦੇ ਇੰਸਟਾਗ੍ਰਾਮ ਪੇਜ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਲਿਖਿਆ ਹੈ, "ਵਰਿੰਦਰ ਘੁੰਮਣ ਇਸ ਦੇ ਹੱਕਦਾਰ ਨਹੀਂ ਹੈ। ਜਿਸ ਨੇ ਆਪਣੀ ਜ਼ਿੰਦਗੀ ਸਿਹਤ, ਮਿਹਨਤ ਤੇ ਇਮਾਨਦਾਰੀ ਨੂੰ ਸਮਰਪਿਤ ਕੀਤੀ। ਉਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਮੁਕ ਜਾਣੀ… ਕੁਝ ਸਮਝ ਤੋਂ ਬਾਹਰ ਹੈ। ਇਹ ਸਿਰਫ਼ ਇਕ ਮੌਤ ਨਹੀਂ, ਇਹ ਸਵਾਲਾਂ ਦਾ ਸਮੁੰਦਰ ਹੈ — ਇਹ ਡਾਕਟਰੀ ਲਾਪਰਵਾਹੀ ਦਾ ਸਪੱਸ਼ਟ ਮਾਮਲਾ ਹੈ ਪਰ ਕੀ ਇਸਦੇ ਪਿੱਛੇ ਕੋਈ ਸਾਜ਼ਿਸ਼? ਉਨ੍ਹਾਂ ਦੇ ਸਰੀਰ ਦੇ ਰੰਗ ’ਚ ਬਦਲਾਅ, ਓਪਰੇਸ਼ਨ ਥਿਏਟਰ ਵਾਲੀਆਂ ਵੀਡੀਓਜ਼, ਤੇ ਹੋਰ ਸਬੂਤ — ਇਹ ਸਾਰਾ ਮਾਮਲਾ ਪੂਰੀ ਤਹਿਕੀਕਾਤ ਮੰਗਦਾ ਹੈ। ਅਸੀਂ ਕਿਸੇ ਉੱਤੇ ਇਲਜ਼ਾਮ ਨਹੀਂ ਲੱਗਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਅੱਜ ਹਰੇਕ ਦਿਲ ਵਿੱਚ ਇੱਕ ਆਵਾਜ਼ ਉੱਠ ਰਹੀ ਹੈ — Justice for Varinder Ghuman। ਸੱਚ ਲੁਕ ਸਕਦਾ ਹੈ, ਮਿਟ ਨਹੀਂ ਸਕਦਾ।

ਘੁੰਮਣ ਦੀ ਉਮਰ ਲਗਭਗ 53 ਸਾਲ ਸੀ। ਉਸ ਨੇ ਲਾਇਲਪੁਰ ਖਾਲਸਾ ਕਾਲਜ ਤੋਂ ਐਮਬੀਏ ਕੀਤੀ। ਉਹ ਇੱਕ ਪੇਸ਼ੇਵਰ ਬਾਡੀ ਬਿਲਡਰ ਅਤੇ ਅਦਾਕਾਰ ਸੀ। ਘੁੰਮਣ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਟਾਈਗਰ 3 ਵਿੱਚ ਕੰਮ ਕੀਤਾ ਅਤੇ ਮਿਸਟਰ ਇੰਡੀਆ ਵਿੱਚ ਵੀ ਅਭਿਨੈ ਕੀਤਾ। ਆਪਣੀ ਮੌਤ ਤੋਂ ਛੇ ਦਿਨ ਪਹਿਲਾਂ, ਘੁੰਮਣ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, "ਕਿਸਮਤ ਵਿੱਚ ਜੋ ਲਿਖਿਆ ਹੈ ਉਸਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਲੋਕ ਕੁਝ ਹੋਰ ਸੋਚਦੇ ਹਨ, ਰੱਬ ਕੁਝ ਹੋਰ ਸੋਚਦਾ ਹੈ।"