ਕ੍ਰਿਕਟ ਜਗਤ 'ਚ ਧਮਾਕਾ! ਜਸਟਿਨ ਗ੍ਰੀਵਜ਼ ਨੇ ਰਚਿਆ ਵਿਸ਼ਵ ਰਿਕਾਰਡ, 5 ਓਵਰਾਂ 'ਚ 5 ਵਿਕਟਾਂ ਤੇ 0 ਰਨ

ਵੈਸਟਇੰਡੀਜ਼ ਦੇ ਆਲਰਾਊਂਡਰ ਜਸਟਿਨ ਗ੍ਰੀਵਜ਼ ਨੇ ਪਾਕਿਸਤਾਨ ਵਿਰੁੱਧ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਇੱਕ ਅਜਿਹਾ ਇਤਿਹਾਸਕ ਰਿਕਾਰਡ ਕਾਇਮ ਕੀਤਾ ਹੈ, ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਗ੍ਰੀਵਜ਼ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਲਗਾਤਾਰ ਪੰਜ ਵਿਕਟ ਲੈਣ ਵਾਲੇ ਤੇ ਮੇਡਨ ਓਵਰ ਸੁੱਟਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਖ਼ਤਰਨਾਕ ਸਪੈੱਲ ਦੌਰਾਨ ਉਨ੍ਹਾਂ ਨੇ 5 ਓਵਰਾਂ ਵਿੱਚ ਬਿਨਾਂ ਕੋਈ ਰਨ ਦਿੱਤੇ (0 ਰਨ) 5 ਵਿਕਟਾਂ ਝਟਕਾਈਆਂ।
ਤ੍ਰਿਨੀਦਾਦ : ਵੈਸਟਇੰਡੀਜ਼ ਦੇ ਆਲਰਾਊਂਡਰ ਜਸਟਿਨ ਗ੍ਰੀਵਜ਼ ਨੇ ਪਾਕਿਸਤਾਨ ਵਿਰੁੱਧ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਇੱਕ ਅਜਿਹਾ ਇਤਿਹਾਸਕ ਰਿਕਾਰਡ ਕਾਇਮ ਕੀਤਾ ਹੈ, ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਗ੍ਰੀਵਜ਼ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਲਗਾਤਾਰ ਪੰਜ ਵਿਕਟ ਲੈਣ ਵਾਲੇ ਤੇ ਮੇਡਨ ਓਵਰ ਸੁੱਟਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਖ਼ਤਰਨਾਕ ਸਪੈੱਲ ਦੌਰਾਨ ਉਨ੍ਹਾਂ ਨੇ 5 ਓਵਰਾਂ ਵਿੱਚ ਬਿਨਾਂ ਕੋਈ ਰਨ ਦਿੱਤੇ (0 ਰਨ) 5 ਵਿਕਟਾਂ ਝਟਕਾਈਆਂ।

ਸਟੂਅਰਟ ਬ੍ਰੌਡ ਦਾ 8 ਸਾਲ ਪੁਰਾਣਾ ਰਿਕਾਰਡ ਤੋੜਿਆ
ਇਸ ਤੋਂ ਪਹਿਲਾਂ ਟੈਸਟ ਕ੍ਰਿਕਟ ਵਿੱਚ ਲਗਾਤਾਰ ਚਾਰ ਵਿਕਟਾਂ ਤੇ 4 ਮੇਡਨ ਓਵਰਾਂ ਦਾ ਰਿਕਾਰਡ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰੌਡ ਦੇ ਨਾਂ ਸੀ, ਜੋ ਉਨ੍ਹਾਂ ਨੇ ਜਨਵਰੀ 2016 ਵਿੱਚ ਦੱਖਣੀ ਅਫਰੀਕਾ ਵਿਰੁੱਧ ਬਣਾਇਆ ਸੀ। ਜਸਟਿਨ ਗ੍ਰੀਵਜ਼ ਨੇ ਹੁਣ ਉਸ ਰਿਕਾਰਡ ਨੂੰ ਮਾਤ ਦੇ ਕੇ ਆਪਣਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾ ਲਿਆ ਹੈ।

ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਸ ਅਹਿਮ ਮੁਕਾਬਲੇ ਵਿੱਚ ਪਾਕਿਸਤਾਨ ਦੀ ਸਥਿਤੀ ਇੱਕ ਸਮੇਂ ਕਾਫੀ ਮਜ਼ਬੂਤ ਸੀ। ਟੀਮ ਦਾ ਸਕੋਰ 3 ਵਿਕਟਾਂ 'ਤੇ 244 ਦੌੜਾਂ ਸੀ ਅਤੇ ਕਪਤਾਨ ਸ਼ਾਨ ਮਸੂਦ ਸੈਂਕੜਾ ਲਗਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਪਰ ਗ੍ਰੀਵਜ਼ ਨੇ ਪਹਿਲਾਂ ਮਸੂਦ ਨੂੰ ਆਊਟ ਕੀਤਾ ਅਤੇ ਫਿਰ ਲਗਾਤਾਰ ਓਵਰਾਂ ਵਿੱਚ ਆਮੇਰ ਜਮਾਲ, ਅਲੀ ਉਸਮਾਨ, ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਅੱਬਾਸ ਨੂੰ ਪੈਵਿਲੀਅਨ ਭੇਜ ਕੇ ਪਾਕਿਸਤਾਨੀ ਪਾਰੀ ਨੂੰ ਮਹਿਜ਼ 282 ਰਨਾਂ 'ਤੇ ਸਮੇਟ ਦਿੱਤਾ। ਇਹ ਗ੍ਰੀਵਜ਼ ਦੇ ਟੈਸਟ ਕਰੀਅਰ ਦਾ ਪਹਿਲਾ 'ਫਾਈਵ ਵਿਕਟ ਹਾਲ' (ਪੰਜ ਵਿਕਟਾਂ) ਵੀ ਸੀ।

ਮੈਚ ਦੀ ਮੌਜੂਦਾ ਸਥਿਤੀ
ਵੈਸਟਇੰਡੀਜ਼ ਨੇ ਆਪਣੀ ਪਹਿਲੀ ਪਾਰੀ ਵਿੱਚ 311 ਰਨ ਬਣਾਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 29 ਰਨਾਂ ਦੀ ਬੜ੍ਹਤ ਮਿਲੀ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਨੇ ਆਪਣੀ ਦੂਜੀ ਪਾਰੀ ਵਿੱਚ 126 ਰਨਾਂ 'ਤੇ 7 ਵਿਕਟਾਂ ਗੁਆ ਦਿੱਤੀਆਂ ਹਨ ਅਤੇ ਮੇਜ਼ਬਾਨ ਟੀਮ ਦੀ ਕੁੱਲ ਬੜ੍ਹਤ 155 ਰਨਾਂ ਦੀ ਹੋ ਗਈ ਹੈ। 

ਮੈਚ ਤੋਂ ਬਾਅਦ ਗ੍ਰੀਵਜ਼ ਨੇ ਆਪਣੀ ਸਫਲਤਾ ਦਾ ਸਿਹਰਾ ਅਨੁਸ਼ਾਸਨ ਨੂੰ ਦਿੰਦਿਆਂ ਕਿਹਾ ਕਿ ਕਪਤਾਨ ਰੋਸਟਨ ਚੇਜ਼ ਨੇ ਉਨ੍ਹਾਂ ਨੂੰ ਸਿਰਫ਼ ਸਹੀ ਲਾਈਨ-ਲੈਂਥ 'ਤੇ ਗੇਂਦਬਾਜ਼ੀ ਕਰਨ ਦੀ ਸਲਾਹ ਦਿੱਤੀ ਸੀ, ਜਿਸ ਦਾ ਉਨ੍ਹਾਂ ਨੂੰ ਭਰਪੂਰ ਫਾਇਦਾ ਮਿਲਿਆ।