'ਕਾਂਤਾਰਾ: ਚੈਪਟਰ-1' 'ਚ ਦੋਸਾਂਝਾਂਵਾਲਾ ਦਾ ਦਿੱਸਿਆ ਸ਼ਾਨਦਾਰ ਲੁੱਕ, ਪਹਿਲੀ ਝਲਕ ਨੇ ਜਿੱਤਿਆ ਫੈਨਜ਼ ਦਾ ਦਿਲ

ਕਾਂਤਾਰਾ: ਚੈਪਟਰ 1 ਹੋਮਬੇਲ ਫਿਲਮਜ਼ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਹਮੇਸ਼ਾ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਰਹਿੰਦੇ ਹਨ। 
ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਨਵੇਂ ਗੀਤ “Rebel” (ਰਿਬੇਲ) ਦੀ ਸ਼ੂਟਿੰਗ ਦੌਰਾਨ ਦੀਆਂ ਕੁਝ ਖ਼ਾਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਦਿਲਜੀਤ ਨੇ ਆਪਣੇ ਇੰਸਟਾ ਹੈਂਡਲ ‘ਤੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ਵਿੱਚ ਲਿਖਿਆ — “AUM ♾️ Can’t Wait To Watch Kantara Chapter 1”। ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਕੁਮੈਂਟ ਕੀਤੇ ਜਾ ਰਹੇ ਹਨ। 
ਕਾਂਤਾਰਾ: ਚੈਪਟਰ 1 ਹੋਮਬੇਲ ਫਿਲਮਜ਼ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸੰਗੀਤ ਨਿਰਦੇਸ਼ਕ ਬੀ. ਅਜਨੀਸ਼ ਲੋਕਨਾਥ, ਸਿਨੇਮੈਟੋਗ੍ਰਾਫ਼ਰ ਅਰਵਿੰਦ ਕਸ਼ਯਪ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਵਿਨੇਸ਼ ਬੰਗਲਨ ਸਮੇਤ ਰਚਨਾਤਮਕ ਟੀਮ ਨੇ ਸਾਂਝੇ ਤੌਰ 'ਤੇ ਫਿਲਮ ਦੇ ਸ਼ਕਤੀਸ਼ਾਲੀ ਵਿਜ਼ੂਅਲ ਅਤੇ ਭਾਵਨਾਤਮਕ ਕਹਾਣੀ ਨੂੰ ਆਕਾਰ ਦਿੱਤਾ ਹੈ। 
ਇਹ ਫਿਲਮ 2 ਅਕਤੂਬਰ ਨੂੰ ਦੁਨੀਆ ਭਰ ਵਿੱਚ ਕੰਨੜ, ਹਿੰਦੀ, ਤੇਲਗੂ, ਮਲਿਆਲਮ, ਤਾਮਿਲ, ਬੰਗਾਲੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਈ।