ਜਲੰਧਰ 'ਚ ਸ਼੍ਰੀ ਬਾਬਾ ਸੋਢਲ ਮੇਲੇ ਦੀ ਧੂਮ, ਸ਼ਰਧਾਲੂਆਂ 'ਚ ਦੇਖਣ ਮਿਲ ਰਿਹਾ ਉਤਸ਼ਾਹ

ਸ਼੍ਰੀ ਬਾਬਾ ਸੋਢਲ ਦਾ ਮੇਲਾ ਪੰਜਾਬ ਦੇ ਜਲੰਧਰ ਸ਼ਹਿਰ ਦਾ ਇੱਕ ਬਹੁਤ ਮਸ਼ਹੂਰ ਅਤੇ ਇਤਿਹਾਸਕ ਮੇਲਾ ਹੈ। ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋਢਲ ਦੇ ਮੇਲੇ 'ਚ ਦੂਰੋਂ- ਦੂਰੋਂ ਲੋਕ ਪੁੱਜ ਰਹੇ ਹਨ। ਇਹ ਹਰ ਸਾਲ ਭਾਦਰਪਦ (ਭਾਦੋਂ) ਮਹੀਨੇ ਦੀ ਚਤੁਰਦਸ਼ੀ ਨੂੰ ਲੱਗਦਾ ਹੈ।

ਸ਼੍ਰੀ ਬਾਬਾ ਸੋਢਲ ਦਾ ਮੇਲਾ ਪੰਜਾਬ ਦੇ ਜਲੰਧਰ ਸ਼ਹਿਰ ਦਾ ਇੱਕ ਬਹੁਤ ਮਸ਼ਹੂਰ ਅਤੇ ਇਤਿਹਾਸਕ ਮੇਲਾ ਹੈ। ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋਢਲ ਦੇ ਮੇਲੇ 'ਚ ਦੂਰੋਂ- ਦੂਰੋਂ ਲੋਕ ਪੁੱਜ ਰਹੇ ਹਨ। ਇਹ ਹਰ ਸਾਲ ਭਾਦਰਪਦ (ਭਾਦੋਂ) ਮਹੀਨੇ ਦੀ ਚਤੁਰਦਸ਼ੀ ਨੂੰ ਲੱਗਦਾ ਹੈ। ਇਸ ਦਿਨ ਨੂੰ ਅਨੰਤ ਚਤੁਰਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੇ ਅਨੰਤ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ, ਗਣੇਸ਼ ਵਿਸਰਜਨ ਵੀ ਹੁੰਦਾ ਹੈ ਕਿਉਂਕਿ ਇਹ ਗਣੇਸ਼ਉਤਸਵ ਦਾ ਆਖਰੀ ਦਿਨ ਹੁੰਦਾ ਹੈ।


ਦੱਸ ਦਈਏ ਕਿ ਮੇਲੇ 'ਚ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਮੁੱਖ ਗੇਟ 'ਤੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ। ਪੁਲਸ ਮੁਲਾਜ਼ਮਾਂ ਦੇ ਨਾਲ, 100 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਦਾ ਪੰਜਾਬ ਦੇ ਪ੍ਰਸਿੱਧ ਮੇਲਿਆਂ ਦੀ ਸੂਚੀ ਵਿੱਚ ਇੱਕ ਪ੍ਰਮੁੱਖ ਸਥਾਨ ਹੈ। ਸੋਢਲ ਮੰਦਿਰ ਵਿੱਚ ਪ੍ਰਸਿੱਧ ਇਤਿਹਾਸਕ ਸੋਢਲ ਸਰੋਵਰ ਹੈ। ਇੱਥੇ ਸੋਢਲ ਬਾਬਾ ਦੀ ਇੱਕ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਗਈ ਹੈ। ਇਹ ਮੇਲਾ 3 ਤੋਂ 4 ਦਿਨ ਤੱਕ ਚੱਲਦਾ ਹੈ। ਮੰਦਰ ਪ੍ਰਬੰਧਕ ਕਮੇਟੀ ਨੇ ਬਾਬਾ ਸਿੱਧ ਸੋਢਲ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮੰਦਰ ਦੇ ਅੰਦਰ ਅਤੇ ਬਾਹਰ ਪੁਲਸ ਤਾਇਨਾਤ ਕੀਤੀ ਗਈ ਹੈ।