ਦਿੱਲੀ 'ਚ ਮਹਿੰਗੀ ਹੋਵੇਗੀ ਬਿਜਲੀ! 500 ਯੂਨਿਟ ਤੋਂ ਵੱਧ ਖਰਚ ਕਰਨ ਵਾਲਿਆਂ 'ਤੇ ਪਵੇਗਾ ਸਿੱਧਾ ਅਸਰ

ਦਿੱਲੀ ਦੇ ਬਿਜਲੀ ਖਪਤਕਾਰਾਂ ਨੂੰ ਗਰਮੀ ਦੇ ਮੌਸਮ ਵਿੱਚ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (DERC) ਨੇ ਬਿਜਲੀ ਕੰਪਨੀਆਂ BRPL, BYPL ਅਤੇ TPDDL ਨੂੰ ਅਪ੍ਰੈਲ 2026 ਲਈ 'ਪਾਵਰ ਪਰਚੇਜ਼ ਐਡਜਸਟਮੈਂਟ ਚਾਰਜ' (PPAC) ਵਜੋਂ ਵਾਧੂ ਚਾਰਜ ਵਸੂਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਰਾਜਧਾਨੀ ਵਿੱਚ ਬਿਜਲੀ 1 ਤੋਂ 3.30 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ।
ਨਵੀਂ ਦਿੱਲੀ: ਦਿੱਲੀ ਦੇ ਬਿਜਲੀ ਖਪਤਕਾਰਾਂ ਨੂੰ ਗਰਮੀ ਦੇ ਮੌਸਮ ਵਿੱਚ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (DERC) ਨੇ ਬਿਜਲੀ ਕੰਪਨੀਆਂ BRPL, BYPL ਅਤੇ TPDDL ਨੂੰ ਅਪ੍ਰੈਲ 2026 ਲਈ 'ਪਾਵਰ ਪਰਚੇਜ਼ ਐਡਜਸਟਮੈਂਟ ਚਾਰਜ' (PPAC) ਵਜੋਂ ਵਾਧੂ ਚਾਰਜ ਵਸੂਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਰਾਜਧਾਨੀ ਵਿੱਚ ਬਿਜਲੀ 1 ਤੋਂ 3.30 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ।

500 ਯੂਨਿਟ ਤੋਂ ਵੱਧ ਖਰਚ ਕਰਨ ਵਾਲਿਆਂ ਦੀ ਜੇਬ ਹੋਵੇਗੀ ਢਿੱਲੀ
ਇਸ ਵਾਧੇ ਦਾ ਸਿੱਧਾ ਅਸਰ ਉਨ੍ਹਾਂ ਖਪਤਕਾਰਾਂ 'ਤੇ ਪਵੇਗਾ ਜੋ ਮਹੀਨੇ ਵਿੱਚ 500 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦੇ ਹਨ। ਇਨ੍ਹਾਂ ਖਪਤਕਾਰਾਂ ਨੂੰ ਅਪ੍ਰੈਲ ਦੇ ਬਿਜਲੀ ਬਿੱਲ ਵਿੱਚ 7 ਤੋਂ 18 ਫੀਸਦੀ ਤੱਕ ਵਾਧੂ ਸਰਚਾਰਜ ਦੇਣਾ ਪੈ ਸਕਦਾ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਹੈ ਕਿ 200 ਤੋਂ 400 ਯੂਨਿਟ ਤੱਕ ਬਿਜਲੀ ਖਰਚਣ ਵਾਲੇ ਅਤੇ ਸਬਸਿਡੀ ਦਾ ਲਾਭ ਲੈਣ ਵਾਲੇ ਖਪਤਕਾਰਾਂ 'ਤੇ ਇਸ ਦਾ ਕੋਈ ਵਾਧੂ ਬੋਝ ਨਹੀਂ ਪਵੇਗਾ।

ਖੇਤਰ ਮੁਤਾਬਕ ਵਧਣਗੀਆਂ ਦਰਾਂ
DERC ਵੱਲੋਂ ਦਿੱਤੀ ਗਈ ਪ੍ਰਵਾਨਗੀ ਅਨੁਸਾਰ ਵੱਖ-ਵੱਖ ਖੇਤਰਾਂ ਚਾਰਜ ਅਲੱਗ-ਅਲੱਗ ਹੋਣਗੇ, ਜਿਵੇਂ ਦੱਖਣੀ ਦਿੱਲੀ (BRPL) ਵਿਚ 17.94 ਫੀਸਦੀ, ਪੂਰਬੀ ਦਿੱਲੀ (BYPL) ਵਿਚ 17.43 ਫੀਸਦੀ, ਉੱਤਰੀ ਅਤੇ ਪੱਛਮੀ ਦਿੱਲੀ (TPDDL) ਵਿਚ 16 ਫੀਸਦੀ

ਕਿਉਂ ਲਿਆ ਗਿਆ ਇਹ ਫੈਸਲਾ?
ਬਿਜਲੀ ਕੰਪਨੀਆਂ ਦਾ ਕਹਿਣਾ ਹੈ ਕਿ ਕੋਲਾ ਅਤੇ ਹੋਰ ਬਾਲਣ ਮਹਿੰਗਾ ਹੋਣ ਕਾਰਨ ਬਿਜਲੀ ਬਣਾਉਣ ਵਾਲੀਆਂ ਕੰਪਨੀਆਂ ਤੋਂ ਬਿਜਲੀ ਖਰੀਦਣ ਦੀ ਲਾਗਤ ਵਧ ਗਈ ਹੈ। ਜੂਨ ਮਹੀਨੇ ਵਿੱਚ ਆਉਣ ਵਾਲੇ ਬਿੱਲਾਂ ਵਿੱਚ ਇਹ ਵਾਧਾ ਦੇਖਣ ਨੂੰ ਮਿਲੇਗਾ। ਖਾਸ ਗੱਲ ਇਹ ਹੈ ਕਿ ਦਿੱਲੀ ਵਿੱਚ ਪਹਿਲੀ ਵਾਰ PPAC ਦੀ ਸਮੀਖਿਆ ਹਰ ਤਿੰਨ ਮਹੀਨਿਆਂ ਦੀ ਬਜਾਏ ਹੁਣ ਹਰ ਮਹੀਨੇ ਕੀਤੀ ਜਾਵੇਗੀ।

ਪਾਵਰ ਐਕਸਪਰਟਸ ਅਨੁਸਾਰ ਬਿਜਲੀ ਕੰਪਨੀਆਂ ਵੱਲੋਂ ਬਿਨਾਂ ਕਿਸੇ CAG ਆਡਿਟ ਦੇ ਉਪਭੋਗਤਾਵਾਂ 'ਤੇ ਭਾਰੀ ਵਿੱਤੀ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਇਸ ਦੀ ਡੂੰਘਾਈ ਨਾਲ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ।