PU ਪ੍ਰਦਰਸ਼ਨ ਦਾ ਅਸਰ: ਜ਼ੀਰਕਪੁਰ-ਚੰਡੀਗੜ੍ਹ ਹਾਈਵੇਅ ‘ਤੇ ਲੱਗਿਆ ਜਾਮ, ਵਿਦਿਆਰਥੀ ਤੇ ਮੁਲਾਜ਼ਮ ਫਸੇ

ਇਸ ਨਾਕੇਬੰਦੀ ਕਾਰਨ ਜ਼ੀਰਕਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਰੁੱਕ ਗਈ। ਸਵੇਰ ਦੇ ਰੁਝੇਵੇਂ ਵਾਲੇ ਸਮੇਂ ਦੌਰਾਨ ਇਹ ਜਾਮ ਲੱਗਣ ਕਾਰਨ ਕਈ ਲੋਕ ਪ੍ਰੇਸ਼ਾਨ ਹੋਏ।
ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਵੱਖ-ਵੱਖ ਜਾਤੀ ਅਤੇ ਸਮਾਜਿਕ ਸੰਗਠਨਾਂ ਦੇ ਵੱਡੇ ਪ੍ਰਦਰਸ਼ਨ ਦੇ ਸੱਦੇ ਕਾਰਨ ਅੱਜ (ਸੋਮਵਾਰ, 10 ਨਵੰਬਰ) ਜ਼ੀਰਕਪੁਰ-ਚੰਡੀਗੜ੍ਹ ਨੈਸ਼ਨਲ ਹਾਈਵੇਅ (NH-152A) 'ਤੇ ਭਾਰੀ ਜਾਮ ਲੱਗ ਗਿਆ। ਪੁਲਸ ਦੀ ਸਖ਼ਤੀ ਅਤੇ ਯੂਨੀਵਰਸਿਟੀ ਵੱਲ ਜਾਣ ਵਾਲੇ ਸਾਰੇ ਰਸਤਿਆਂ 'ਤੇ ਕੀਤੀ ਗਈ ਨਾਕੇਬੰਦੀ ਕਾਰਨ ਸਵੇਰ ਤੋਂ ਹੀ ਹਾਈਵੇਅ 'ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ।

ਇਸ ਨਾਕੇਬੰਦੀ ਕਾਰਨ ਜ਼ੀਰਕਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਰੁੱਕ ਗਈ। ਸਵੇਰ ਦੇ ਰੁਝੇਵੇਂ ਵਾਲੇ ਸਮੇਂ ਦੌਰਾਨ ਇਹ ਜਾਮ ਲੱਗਣ ਕਾਰਨ ਕਈ ਲੋਕ ਪ੍ਰੇਸ਼ਾਨ ਹੋਏ।ਸਵੇਰੇ ਦਫ਼ਤਰ ਜਾਣ ਵਾਲੇ ਕਰਮਚਾਰੀ, ਸਕੂਲ-ਕਾਲਜ ਦੇ ਵਿਦਿਆਰਥੀ, ਪੇਪਰ ਦੇਣ ਜਾ ਰਹੇ ਪ੍ਰੀਖਿਆਰਥੀ ਜਾਮ ਵਿੱਚ ਫਸ ਗਏ। ਕਈ ਲੋਕਾਂ ਨੂੰ ਆਪਣੇ ਮੰਜ਼ਿਲ 'ਤੇ ਪਹੁੰਚਣ ਵਿੱਚ 1 ਤੋਂ 2 ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਇੱਕ ਵਿਦਿਆਰਥਣ ਨੇ ਦੱਸਿਆ ਕਿ ਉਸ ਦੀ ਯੂਨੀਵਰਸਿਟੀ ਵਿੱਚ ਪ੍ਰੀਖਿਆ ਸੀ ਪਰ ਟ੍ਰੈਫਿਕ ਜਾਮ ਕਾਰਨ ਸਮੇਂ 'ਤੇ ਪਹੁੰਚਣਾ ਮੁਸ਼ਕਲ ਹੋ ਗਿਆ। ਕੁਝ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਛੱਡਣ ਵਿੱਚ ਆਈ ਮੁਸ਼ਕਲ ਦਾ ਵੀ ਜ਼ਿਕਰ ਕੀਤਾ।

ਪੁਲਸ ਨੇ ਕੀਤੀ ਸਖ਼ਤ ਨਾਕੇਬੰਦੀ
ਵੱਖ-ਵੱਖ ਜਾਤੀ ਅਤੇ ਸਮਾਜਿਕ ਸੰਗਠਨਾਂ ਨੇ 10 ਨਵੰਬਰ ਨੂੰ ਪੀਯੂ ਕੈਂਪਸ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਇਸ ਦੇ ਮੱਦੇਨਜ਼ਰ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਪੁਲਸ ਨੇ ਸੁਰੱਖਿਆ ਦੇ ਪ੍ਰਬੰਧਾਂ ਤਹਿਤ ਯੂਨੀਵਰਸਿਟੀ ਵੱਲ ਜਾਣ ਵਾਲੇ ਸਾਰੇ ਰਸਤਿਆਂ 'ਤੇ ਸਖ਼ਤ ਨਾਕੇਬੰਦੀ ਕਰ ਦਿੱਤੀ ਸੀ। ਪੁਲਸ ਪ੍ਰਸ਼ਾਸਨ ਨੇ ਜਾਮ ਨੂੰ ਕੰਟਰੋਲ ਕਰਨ ਲਈ ਵਾਧੂ ਫੋਰਸ ਤਾਇਨਾਤ ਕੀਤੀ ਹੈ। ਹਾਈਵੇਅ 'ਤੇ ਦਬਾਅ ਘਟਾਉਣ ਲਈ, ਵਾਹਨਾਂ ਨੂੰ ਜ਼ੀਰਕਪੁਰ, ਮੌਲੀਜਾਗਰਾ ਅਤੇ ਹਲੋਮਾਜਰਾ ਵੱਲ ਜਾਣ ਵਾਲੇ ਬਦਲਵੇਂ ਰਸਤਿਆਂ 'ਤੇ ਮੋੜਿਆ ਜਾ ਰਿਹਾ ਹੈ।