ਕ੍ਰਿਕਟਰ ਸੁਰੇਸ਼ ਰੈਨਾ ਤੋਂ ED ਨੇ ਸੱਟੇਬਾਜ਼ੀ ਐਪ ਨਾਲ ਜੁੜੇ ਹੋਰ ਬਾਰੇ ਕੀਤੀ ਪੁੱਛਗਿਛ

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਬੁੱਧਵਾਰ ਨੂੰ ਇੱਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ...

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਬੁੱਧਵਾਰ ਨੂੰ ਇੱਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਦੱਸ ਦਈਏ ਕਿ 1xBET ਨਾਮ ਦੀ ਇੱਕ ਆਨਲਾਈਨ ਸੱਟੇਬਾਜ਼ੀ ਐਪ ਹੈ, ਜਿਸ 'ਤੇ ਭਾਰਤ 'ਚ ਕਾਨੂੰਨੀ ਤੌਰ 'ਤੇ ਪਾਬੰਦੀ ਹੈ, ਪਰ ਇਸ ਦੇ ਬਾਵਜੂਦ, ਦੁਨੀਆ ਭਰ 'ਚ ਚੱਲ ਰਹੇ ਕ੍ਰਿਕਟ ਮੈਚਾਂ, ਈ-ਸਪੋਰਟਸ ਸਮੇਤ ਹਰ ਤਰ੍ਹਾਂ ਦੀ ਆਨਲਾਈਨ ਸੱਟੇਬਾਜ਼ੀ ਇਸ ਐਪ ਰਾਹੀਂ ਕੀਤੀ ਜਾਂਦੀ ਹੈ।

ਸੁਰੇਸ਼ ਰੈਨਾ ਦਾ ਨਾਮ ਕਿਵੇਂ ਆਇਆ?

1xBET ਸੱਟੇਬਾਜ਼ੀ ਐਪ ਕੰਪਨੀ ਨੇ ਪਿਛਲੇ ਸਾਲ 38 ਸਾਲਾ ਸੁਰੇਸ਼ ਰੈਨਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਸੀ। ਫਿਰ ਕੰਪਨੀ ਨੇ ਕਿਹਾ ਸੀ ਕਿ ਸੁਰੇਸ਼ ਰੈਨਾ ਸਾਡਾ ਜ਼ਿੰਮੇਵਾਰ ਗੇਮਿੰਗ ਅੰਬੈਸਡਰ ਹੈ। ਹੁਣ ਈਡੀ ਅਧਿਕਾਰੀ ਰੈਨਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਉਹ ਇਸ ਐਪ ਨਾਲ ਕਿਵੇਂ ਜੁੜਿਆ? ਉਸਨੂੰ ਇਸ ਐਪ ਤੋਂ ਕਿੰਨਾ ਪੈਸਾ ਮਿਲਿਆ? ਕੀ ਉਸਨੂੰ ਪਤਾ ਸੀ ਕਿ ਇਹ ਪਲੇਟਫਾਰਮ ਗੈਰ-ਕਾਨੂੰਨੀ ਸੱਟੇਬਾਜ਼ੀ ਵਿੱਚ ਸ਼ਾਮਲ ਹੈ? ਜਾਂਚ ਏਜੰਸੀ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਸਬੰਧਤ ਅਜਿਹੇ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ 'ਤੇ ਦੋਸ਼ ਹੈ ਕਿ ਕਈ ਲੋਕਾਂ ਅਤੇ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ ਜਾਂ ਵੱਡੀ ਮਾਤਰਾ ਵਿੱਚ ਟੈਕਸ ਚੋਰੀ ਕੀਤਾ ਹੈ।