ਮੰਤਰੀ Sanjeev Arora ਦੇ ਘਰ ED ਦਾ ਛਾਪਾ, ਲੁਧਿਆਣਾ ਵਿੱਚ ਸਵੇਰੇ ਸਵੇਰੇ ਕਾਰਵਾਈ

ਪੰਜਾਬ ਦੇ ਕੈਬਨਿਟ ਮੰਤਰੀ Sanjeev Arora ਦੇ ਘਰ 'ਤੇ Enforcement Directorate (ਈਡੀ) ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਹੀ ਲੁਧਿਆਣਾ ਵਿੱਚ ਉਨ੍ਹਾਂ ਦੀ ਰਿਹਾਇਸ਼ ‘ਤੇ ਈਡੀ ਦੀ ਟੀਮ ਪਹੁੰਚੀ। ਛਾਪੇ ਦੌਰਾਨ ਘਰ ਦੇ ਬਾਹਰ ਕੇਂਦਰੀ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਵੀ ਵੇਖਣ ਨੂੰ ਮਿਲੀ।

ਜਾਣਕਾਰੀ ਅਨੁਸਾਰ, ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਤੋਂ ਇਲਾਵਾ ਹੋਰ ਕਈ ਟਿਕਾਣਿਆਂ ‘ਤੇ ਵੀ ਈਡੀ ਵੱਲੋਂ ਇਕੱਠੇ ਛਾਪੇ ਮਾਰੇ ਗਏ ਹਨ। ਇਹ ਪਹਿਲੀ ਵਾਰ ਨਹੀਂ ਹੈ—ਇਸ ਤੋਂ ਪਹਿਲਾਂ 7 ਅਕਤੂਬਰ 2024 ਨੂੰ ਵੀ ਉਨ੍ਹਾਂ ਦੇ ਟਿਕਾਣਿਆਂ ‘ਤੇ ਈਡੀ ਕਾਰਵਾਈ ਕਰ ਚੁੱਕੀ ਹੈ।

ਫਿਲਹਾਲ ਛਾਪੇਮਾਰੀ ਦੇ ਕਾਰਨਾਂ ਬਾਰੇ ਅਧਿਕਾਰਕ ਤੌਰ ‘ਤੇ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਜਾਂਚ ਜਾਰੀ ਹੈ।