ਜ਼ਿਆਦਾ ਅੰਡੇ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ, ਸਾਵਧਾਨ ਰਹੋ!

ਮਾਹਿਰਾਂ ਦੇ ਮੁਤਾਬਕ ਦਿਨ ਵਿੱਚ ਇੱਕ ਜਾਂ ਦੋ ਅੰਡੇ ਤੱਕ ਖਾਣਾ ਠੀਕ ਹੈ, ਪਰ ਇਸ ਤੋਂ ਵੱਧ ਖਾਣ ਨਾਲ ਸਰੀਰ 'ਤੇ ਗਲਤ ਪ੍ਰਭਾਵ ਪੈ ਸਕਦਾ ਹੈ।

ਅੰਡਾ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ ਅਤੇ ਸਿਹਤ ਲਈ ਫ਼ਾਇਦੇਮੰਦ ਵੀ ਹੈ ਪਰ ਜਿਵੇਂ ਹਰ ਚੀਜ਼ ਦੀ ਹੱਦ ਹੁੰਦੀ ਹੈ, ਓਸੇ ਤਰ੍ਹਾਂ ਅੰਡਿਆਂ ਦਾ ਅਧਿਕ ਸੇਵਨ ਵੀ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਮਾਹਿਰਾਂ ਦੇ ਮੁਤਾਬਕ ਦਿਨ ਵਿੱਚ ਇੱਕ ਜਾਂ ਦੋ ਅੰਡੇ ਤੱਕ ਖਾਣਾ ਠੀਕ ਹੈ, ਪਰ ਇਸ ਤੋਂ ਵੱਧ ਖਾਣ ਨਾਲ ਸਰੀਰ 'ਤੇ ਗਲਤ ਪ੍ਰਭਾਵ ਪੈ ਸਕਦਾ ਹੈ।

1. ਸਭ ਤੋਂ ਪਹਿਲਾਂ, ਜ਼ਿਆਦਾ ਅੰਡੇ ਖਾਣ ਨਾਲ ਕੋਲੈਸਟ੍ਰੋਲ ਦੀ ਮਾਤਰਾ ਵੱਧ ਸਕਦੀ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਬਣ ਜਾਂਦਾ ਹੈ। ਅੰਡੇ ਦੀ ਜ਼ਰਦੀ (yolk) ਵਿੱਚ saturated fat ਹੁੰਦੀ ਹੈ, ਜੋ ਖੂਨ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵਧਾਉਂਦੀ ਹੈ।

2. ਇਸ ਤੋਂ ਇਲਾਵਾ, ਜ਼ਿਆਦਾ ਅੰਡੇ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ, ਜਿਵੇਂ ਕਿ ਗੈਸ, ਅਮਲਤਾ ਅਤੇ ਬਦਹਜ਼ਮੀ ਹੋ ਸਕਦੀ ਹੈ। ਜੇਕਰ ਕੋਈ ਵਿਅਕਤੀ ਪਹਿਲਾਂ ਹੀ ਜਿਗਰ ਜਾਂ ਗੁਰਦੇ ਦੀ ਬਿਮਾਰੀ ਨਾਲ ਪੀੜਤ ਹੈ ਤਾਂ ਉਸ ਨੂੰ ਅੰਡਿਆਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅੰਡੇ ਖਾਣ ਦੇ ਨਾਲ ਨਾਲ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਅੰਡਿਆਂ ਨਾਲ ਸਬਜ਼ੀਆਂ, ਫਲ ਅਤੇ ਅਨਾਜ ਦਾ ਸੇਵਨ ਸਰੀਰ ਨੂੰ ਪੂਰਾ ਪੋਸ਼ਣ ਦੇ ਸਕਦੇ ਹਨ ਅਤੇ ਯਾਦ ਰੱਖੋ — “ਸਿਹਤ ਦੀ ਚਾਬੀ ਸੰਤੁਲਨ 'ਚ ਹੈ”, ਨਾ ਕਿ ਕਿਸੇ ਇੱਕ ਚੀਜ਼ ਦੇ ਅਧਿਕ ਸੇਵਨ 'ਚ।