ਬੇਹੇ ਚੌਲ ਖਾਣ ਨਾਲ ਸਰੀਰ ਨੂੰ ਹੋ ਸਕਦੇ ਹਨ ਇਹ ਨੁਕਸਾਨ

ਡਾਕਟਰਾਂ ਤੇ ਸਿਹਤ ਮਾਹਿਰਾਂ ਮੁਤਾਬਕ ਬੇਹੇ ਚੌਲ ਜੇਕਰ ਠੀਕ ਤਰੀਕੇ ਨਾਲ ਨਾ ਸੰਭਾਲੇ ਜਾਣ ਤਾਂ ਸਰੀਰ ਲਈ ਖਤਰਨਾਕ ਸਾਬਤ ਹੋ ਸਕਦੇ ਹਨ।
ਅਕਸਰ ਘਰਾਂ ਵਿੱਚ ਚੌਲ ਬਚ ਜਾਣ 'ਤੇ ਉਹਨਾਂ ਨੂੰ ਫਰਿੱਜ ਵਿੱਚ ਰੱਖ ਕੇ ਅਗਲੇ ਦਿਨ ਵਰਤਿਆ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਆਮ ਗੱਲ ਲੱਗਦੀ ਹੈ, ਪਰ ਡਾਕਟਰਾਂ ਤੇ ਸਿਹਤ ਮਾਹਿਰਾਂ ਮੁਤਾਬਕ ਬੇਹੇ ਚੌਲ ਜੇਕਰ ਠੀਕ ਤਰੀਕੇ ਨਾਲ ਨਾ ਸੰਭਾਲੇ ਜਾਣ ਤਾਂ ਸਰੀਰ ਲਈ ਖਤਰਨਾਕ ਸਾਬਤ ਹੋ ਸਕਦੇ ਹਨ।

ਬੈਕਟੀਰੀਆ ਦਾ ਵਧ ਜਾਂਦਾ ਹੈ ਖਤਰਾ

ਬੇਹੇ ਚੌਲ ਵਿੱਚ ਬੈਸਿਲਸ ਸੇਰੀਅਸ (Bacillus cereus) ਨਾਂ ਦੇ ਬੈਕਟੀਰੀਆ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਬੈਕਟੀਰੀਆ ਜ਼ਹਿਰੀਲੇ ਟਾਕਸਿਨ ਬਣਾਉਂਦਾ ਹੈ, ਜੋ ਗਰਮ ਕਰਨ ਨਾਲ ਵੀ ਖਤਮ ਨਹੀਂ ਹੁੰਦੇ। ਇਹ ਟਾਕਸਿਨ ਪੇਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ।

ਹੋ ਸਕਦੀਆਂ ਹਨ ਇਹ ਸਮੱਸਿਆਵਾਂ

ਬੇਹੇ ਜਾਂ ਗਲਤ ਤਰੀਕੇ ਨਾਲ ਰੱਖੇ ਚੌਲ ਖਾਣ ਨਾਲ ਇਹ ਨੁਕਸਾਨ ਸਾਹਮਣੇ ਆ ਸਕਦੇ ਹਨ:

-ਫੂਡ ਪੋਇਜ਼ਨਿੰਗ

-ਉਲਟੀਆਂ ਤੇ ਮਤਲੀ

-ਦਸਤ ਲੱਗ ਜਾਣਾ

-ਪੇਟ ਦਰਦ ਤੇ ਮਰੋੜ

-ਲੋ ਬਲੱਡ ਪ੍ਰੈਸ਼ਰ 

ਡਾਕਟਰਾਂ ਮੁਤਾਬਕ ਜੇ ਚੌਲ ਬਚ ਜਾਣ ਤਾਂ ਇਹਨਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ:

-ਚੌਲ ਬਨਣ ਤੋਂ ਇੱਕ ਘੰਟੇ ਦੇ ਅੰਦਰ ਠੰਡੇ ਕਰਕੇ ਫਰਿੱਜ ਵਿੱਚ ਰੱਖੋ।

-ਚੌਲ ਨੂੰ ਜਿਆਦਾ ਤੋਂ ਜ਼ਿਆਦਾ 24 ਘੰਟੇ ਹੀ ਸੰਭਾਲ ਕੇ ਰੱਖੋ।

-ਅਗਲੇ ਦਿਨ ਵਰਤੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਪੂਰੀ ਤਾਪਮਾਨ ਤੇ ਗਰਮ ਕਰੋ।

-ਜੇ ਚੌਲ ਵਿੱਚ ਗੰਦਲੀ ਗੰਧ ਆਵੇ ਜਾਂ ਟੇਕਸਚਰ ਚਿਪਚਿਪਾ ਹੋਵੇ ਤਾਂ ਤੁਰੰਤ ਸੁੱਟ ਦਿਓ।

ਬੱਚਿਆਂ ਤੇ ਬੁਜ਼ੁਰਗਾਂ ਲਈ ਖ਼ਾਸ ਸਾਵਧਾਨੀ

ਬੱਚੇ, ਬੁਜ਼ੁਰਗ, ਗਰਭਵਤੀ ਔਰਤਾਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਬੇਹੇ ਚੌਲ ਖਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹਨਾਂ ਵਿਚ ਫੂਡ ਪੋਇਜ਼ਨਿੰਗ ਦਾ ਖਤਰਾ ਹੋਰ ਵੱਧ ਹੁੰਦਾ ਹੈ।