ਸਰਦੀਆਂ ਵਿੱਚ ਅਮਰੂਦ ਖਾਣਾ ਹੈ ਸਿਹਤ ਲਈ ਲਾਹੇਵੰਦ, ਜਾਣੋ ਇਸ ਦੇ ਫਾਇਦੇ

ਅਮਰੂਦ ਨੂੰ "ਵਿਟਾਮਿਨ C ਦਾ ਖ਼ਜ਼ਾਨਾ" ਕਿਹਾ ਜਾਂਦਾ ਹੈ ਅਤੇ ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
ਅਮਰੂਦ ਨੂੰ "ਸਿਹਤ ਦਾ ਖਜਾਨਾ" ਕਿਹਾ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਬਾਜ਼ਾਰਾਂ ਵਿੱਚ ਤਾਜ਼ੇ ਅਮਰੂਦ ਮਿਲਣ ਲੱਗਦੇ ਹਨ ਜੋ ਸਵਾਦ ਨਾਲ ਨਾਲ ਸਰੀਰ ਲਈ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ। ਅਮਰੂਦ ਨੂੰ "ਵਿਟਾਮਿਨ C ਦਾ ਖ਼ਜ਼ਾਨਾ" ਕਿਹਾ ਜਾਂਦਾ ਹੈ ਅਤੇ ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।

1. ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ

ਅਮਰੂਦ ਵਿੱਚ ਵਿਟਾਮਿਨ C ਦੀ ਮਾਤਰਾ ਸੰਤਰੇ ਨਾਲੋਂ ਵੀ ਵੱਧ ਹੁੰਦੀ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜ਼ੁਕਾਮ, ਖੰਘ ਤੇ ਇਨਫੈਕਸ਼ਨ ਤੋਂ ਸਰੀਰ ਦੀ ਰੱਖਿਆ ਕਰਦਾ ਹੈ।

2. ਦਿਲ ਲਈ ਲਾਭਦਾਇਕ

ਅਮਰੂਦ ਖਾਣ ਨਾਲ ਬਲੱਡ ਪ੍ਰੈਸ਼ਰ ਤੇ ਕੋਲੈਸਟਰੋਲ ਦਾ ਪੱਧਰ ਕੰਟਰੋਲ ਰਹਿੰਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਲ ਦੀਆਂ ਧਮਨੀਆਂ ਨੂੰ ਸਿਹਤਮੰਦ ਰੱਖਦੇ ਹਨ।

3. ਪਾਚਣ ਤੰਤਰ ਲਈ ਫਾਇਦੇਮੰਦ

ਅਮਰੂਦ ਵਿੱਚ ਮੌਜੂਦ ਫਾਈਬਰ ਪਾਚਣ ਪ੍ਰਕਿਰਿਆ ਨੂੰ ਸੁਧਾਰਦਾ ਹੈ। ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਅਤੇ ਅੰਤੜੀਆਂ ਸਾਫ਼ ਰਹਿੰਦੀਆਂ ਹਨ।

4. ਵਜ਼ਨ ਘਟਾਉਣ ਵਿੱਚ ਮਦਦਗਾਰ

ਅਮਰੂਦ ਕੈਲੋਰੀਜ਼ ਵਿੱਚ ਘੱਟ ਤੇ ਫਾਈਬਰ ਵਿੱਚ ਵੱਧ ਹੁੰਦਾ ਹੈ। ਇਹ ਪੇਟ ਭਰਿਆ ਰੱਖਦਾ ਹੈ ਤੇ ਜ਼ਿਆਦਾ ਖਾਣ ਦੀ ਇੱਛਾ ਘਟਾਉਂਦਾ ਹੈ, ਜਿਸ ਨਾਲ ਵਜ਼ਨ ਕੰਟਰੋਲ ਰਹਿੰਦਾ ਹੈ।

 5. ਚਮੜੀ ਤੇ ਅੱਖਾਂ ਲਈ ਫਾਇਦੇਮੰਦ

ਅਮਰੂਦ ਵਿੱਚ ਵਿਟਾਮਿਨ A ਅਤੇ ਐਂਟੀਆਕਸੀਡੈਂਟ ਤੱਤ ਚਮੜੀ ਨੂੰ ਗਲੋਅ ਕਰਦੇ ਹਨ ਅਤੇ ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਬਣਾਉਂਦੇ ਹਨ।

6. ਸ਼ੂਗਰ 

ਅਮਰੂਦ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਕਰਕੇ ਇਹ ਸ਼ੂਗਰ ਵਾਲੇ ਮਰੀਜ਼ਾਂ ਲਈ ਸੁਰੱਖਿਅਤ ਫਲ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।