ਸਰਦੀਆਂ ‘ਚ ਦੇਸੀ ਘਿਓ ਖਾਣ ਨਾਲ ਸਰੀਰ ਨੂੰ ਹੋਣਗੇ ਇਹ ਫਾਇਦੇ

ਜਿਵੇਂ ਹੀ ਸਰਦੀਆਂ ਦਸਤਕ ਦਿੰਦੀਆਂ ਹਨ, ਸਰੀਰ ਨੂੰ ਵਧੇਰੇ ਤਾਕਤ, ਗਰਮੀ ਅਤੇ ਪੋਸ਼ਣ ਦੀ ਲੋੜ ਪੈਂਦੀ ਹੈ। ਇਸ ਮੌਸਮ ਵਿੱਚ ਦੇਸੀ ਘਿਓ ਸਿਰਫ਼ ਖਾਣ-ਪੀਣ ਦੀ ਵਸਤੂ ਨਹੀਂ, ਸਗੋਂ ਕੁਦਰਤੀ ਦਵਾ ਵਜੋਂ ਕੰਮ ਕਰਦਾ ਹੈ। ਪੁਰਾਣੀ ਆਯੁਰਵੇਦਿਕ ਰਵਾਇਤ ਤੋਂ ਲੈ ਕੇ ਆਧੁਨਿਕ ਵਿਗਿਆਨ ਤੱਕ, ਹਰ ਜਗ੍ਹਾ ਦੇਸੀ ਘਿਓ ਦੇ ਫਾਇਦੇ ਸਾਬਤ ਹੋ ਚੁੱਕੇ ਹਨ। ਆਓ ਜਾਣਦੇ ਹਾਂ ਦੇਸੀ ਘਿਓ ਦੇ ਉਹ ਫਾਇਦੇ ਜੋ ਸਰਦੀਆਂ ਵਿਚ ਸਰੀਰ ਨੂੰ ਹੋਰ ਵੀ ਤੰਦਰੁਸਤ ਬਣਾਉਂਦੇ ਹਨ—

1. ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ

ਸਰਦੀਆਂ ਵਿੱਚ ਘਿਓ ਸਰੀਰ ਦਾ ਟੈਂਪਰੇਚਰ ਕਾਬੂ ਵਿੱਚ ਰੱਖਦਾ ਹੈ। ਇਹ ਠੰਢ ਲੱਗਣ, ਜੋੜਾਂ ਦੇ ਦਰਦ, ਠੰਢੀ ਹਵਾ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

2. ਇਮਿਊਨ ਸਿਸਟਮ ਕਰਦਾ ਹੈ ਮਜ਼ਬੂਤ

ਦੇਸੀ ਘਿਓ ਵਿੱਚ ਵਿਟਾਮਿਨ A, ਵਿਟਾਮਿਨ E, ਐਂਟੀਓਕਸੀਡੈਂਟ ਮੌਜੂਦ ਹੁੰਦੇ ਹਨ, ਜੋ ਸਰਦੀਆਂ ਵਿੱਚ ਫਲੂ, ਖੰਘ, ਜ਼ੁਕਾਮ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

3. ਹੱਡੀਆਂ ਅਤੇ ਜੋੜਾਂ ਲਈ ਮਦਦਗਾਰ

ਸਰਦੀਆਂ ਵਿੱਚ ਜੋੜਾਂ ਦਾ ਦਰਦ ਵਧ ਜਾਂਦਾ ਹੈ । ਦੇਸੀ ਘਿਓ ਜੋੜਾਂ ਨੂੰ lubrication ਦਿੰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਤੇ ਦਰਦ ਘਟਾਉਂਦਾ ਹੈ।

4. ਹਾਜ਼ਮਾ ਕਰਦਾ ਹੈ ਬਿਹਤਰ

ਠੰਢ ਦੇ ਮੌਸਮ ਵਿੱਚ ਹਜ਼ਮਾ ਕਮਜ਼ੋਰ ਹੋ ਜਾਂਦਾ ਹੈ। ਦੇਸੀ ਘਿਓ ਹਾਜ਼ਮੇ ਨੂੰ ਸੁਧਾਰਦਾ ਹੈ। ਐਸਿਡਿਟੀ ਘਟਾਉਂਦਾ ਹੈ ਅਤੇ ਭੁੱਖ ਵਧਾਉਂਦਾ ਹੈ।
ਘਿਓ ਦੀ ਕੁਝ ਬੂੰਦਾਂ ਖਾਣ ਨਾਲ ਖਾਣਾ ਜ਼ਿਆਦਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ।

5. ਸਕਿਨ ਅਤੇ ਲਿੱਪਸ ਨੂੰ ਰੱਖਦਾ ਹੈ ਸਾਫਟ 
ਸਰਦੀਆਂ ਵਿੱਚ ਚਮੜੀ ਸੁੱਕੀ ਹੋ ਜਾਣਾ ਆਮ ਹੈ। ਦੇਸੀ ਘਿਓ ਦੀ ਵਰਤੋਂ ਨਾਲ ਚਮੜੀ ਹਾਇਡਰੇਟ ਰਹਿੰਦੀ ਹੈ।ਲਿੱਪਸ ਨਹੀਂ ਫੱਟਦੇ ਅਤੇ ਸਕਿਨ ਗਲੋਅ ਵਧਦਾ ਹੈ। ਇਹ ਘਰ ਵਿੱਚ ਨੈਚਰਲ moisturizer ਵਜੋਂ ਵੀ ਵਰਤਿਆ ਜਾ ਸਕਦਾ ਹੈ।

6. ਦਿਮਾਗ ਅਤੇ ਯਾਦਦਾਸ਼ਤ ਲਈ ਫਾਇਦੇਮੰਦ

ਦੇਸੀ ਘਿਓ ਦਿਮਾਗੀ ਵਿਕਾਸ, ਮੈਮੋਰੀ ਪਾਵਰ , Concentration ਨੂੰ ਵਧਾਉਂਦੇ ਹਨ। ਵਿਦਿਆਰਥੀਆਂ ਲਈ ਇਹ ਬਹੁਤ ਲਾਭਦਾਇਕ ਹੈ।

ਦੇਸੀ ਘਿਓ ਦੇ ਵਰਤੋਂ ਦੇ ਵਧੀਆ ਤਰੀਕੇ

-ਦਾਲ ਜਾਂ ਰੋਟੀ ‘ਤੇ ਇੱਕ ਚਮਚ

-ਗਰਮ ਦੁੱਧ ਵਿੱਚ ਮਿਲਾ ਕੇ

-ਸਵੇਰੇ ਖਾਲੀ ਪੇਟ ਇੱਕ ਚਮਚ

-ਸਰਦੀਆਂ ਵਾਲਾ ਕੜਾਹ ਜਾਂ ਪੰਜੀਰੀ ਵਿੱਚ।