ਕਮਜ਼ੋਰ ਹੱਡੀਆਂ ਨੂੰ ਠੀਕ ਕਰਨ ਲਈ ਖਾਓ ਇਹ ਚੀਜ਼ਾਂ, ਡਾਕਟਰ ਵੀ ਕਰਦੇ ਹਨ ਸਿਫਾਰਸ਼

ਤੁਸੀਂ ਵੀ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਵਿੱਚ ਹੇਠਾਂ ਦਿੱਤੀਆਂ ਚੀਜ਼ਾਂ ਜ਼ਰੂਰ ਸ਼ਾਮਲ ਕਰੋ।
ਅੱਜਕੱਲ੍ਹ ਦੀ ਦੌੜ-ਭੱਜ ਵਾਲੀ ਜ਼ਿੰਦਗੀ, ਗਲਤ ਖੁਰਾਕ ਅਤੇ ਧੁੱਪ ਦੀ ਕਮੀ ਕਾਰਨ ਹਰ ਉਮਰ ਦੇ ਲੋਕਾਂ ਵਿੱਚ ਹੱਡੀਆਂ ਦੀ ਕਮਜ਼ੋਰੀ ਤੇਜ਼ੀ ਨਾਲ ਵੱਧ ਰਹੀ ਹੈ। ਬੋਨ ਡੈਨਸਿਟੀ ਘੱਟ ਹੋਣ ਕਾਰਨ ਹੱਡੀਆਂ ਜਲਦੀ ਟੁੱਟਣ, ਜੋੜਾਂ ਵਿੱਚ ਦਰਦ, ਪਿੱਠ ਦਰਦ ਅਤੇ ਕੈਲਸ਼ੀਅਮ ਦੀ ਘਾਟ ਵਰਗੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਹਨ। ਡਾਕਟਰਾਂ ਦੇ ਮੁਤਾਬਕ, ਸਮੇਂ 'ਤੇ ਸਹੀ ਖੁਰਾਕ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੀ ਸਭ ਤੋਂ ਵਧੀਆ ਦਵਾਈ ਹੈ। ਜੇ ਤੁਸੀਂ ਵੀ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਵਿੱਚ ਹੇਠਾਂ ਦਿੱਤੀਆਂ ਚੀਜ਼ਾਂ ਜ਼ਰੂਰ ਸ਼ਾਮਲ ਕਰੋ।

1. ਦੁੱਧ 

ਦੁੱਧ, ਦਹੀਂ ਅਤੇ ਪਨੀਰ ਕੈਲਸ਼ੀਅਮ ਦੇ ਸਭ ਤੋਂ ਵਧੀਆ ਸਰੋਤ ਹਨ। ਇਹ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਖਣਿਜ ਹਨ। ਰੋਜ਼ਾਨਾ ਇੱਕ ਤੋਂ ਦੋ ਗਲਾਸ ਦੁੱਧ ਅਤੇ ਦਹੀਂ ਦੀ ਇੱਕ ਕਟੋਰੀ ਖਾਣ ਨਾਲ ਬੋਨ ਡੈਨਸਿਟੀ ਬਿਹਤਰ ਹੁੰਦੀ ਹੈ।

2. ਤਿਲ ਅਤੇ ਬਾਦਾਮ

ਤਿਲ, ਬਾਦਾਮ, ਅਖਰੋਟ ਅਤੇ ਕਾਜੂ ਕੈਲਸ਼ੀਅਮ, ਮੈਗਨੀਜ਼ੀਅਮ ਅਤੇ ਹੈਲਦੀ ਫੈਟ ਨਾਲ ਭਰਪੂਰ ਹੁੰਦੇ ਹਨ। ਇਹ ਹੱਡੀਆਂ ਨੂੰ ਨੈਚਰਲ ਤੌਰ 'ਤੇ ਤਾਕਤ ਦਿੰਦੇ ਹਨ ਅਤੇ ਉਨ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ।

3. ਹਰੀ ਪੱਤੀਦਾਰ ਸਬਜ਼ੀਆਂ

ਸਰੋਂ ਦਾ ਸਾਗ, ਮੇਥੀ, ਪਾਲਕ, ਬਰੋਕਲੀ ਅਤੇ ਬੰਦ ਗੋਭੀ ਵਿੱਚ ਵਿਟਾਮਿਨ K, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਹੱਡੀਆਂ ਨੂੰ ਹੋਰ ਮਜ਼ਬੂਤ ਤੇ ਲਚਕੀਲਾ ਬਣਾਉਂਦੇ ਹਨ।

4. ਪਪੀਤਾ

ਪਪੀਤੇ 'ਚ ਕੈਲਸ਼ੀਅਮ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਸਰੀਰ ਲਈ ਜ਼ਰੂਰੀ ਹੈ। ਤੁਸੀਂ ਰੋਜ਼ਾਨਾ ਡਾਈਟ 'ਚ ਪਪੀਤੇ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਖਾਣ ਨਾਲ ਪਾਚਨ ਸ਼ਕਤੀ ਵੀ ਮਜ਼ਬੂਤ ​​ਬਣੀ ਰਹਿੰਦੀ ਹੈ।

5. ਦਾਲਾਂ

ਰਾਗੀ ਕੈਲਸ਼ੀਅਮ ਦਾ ਖ਼ਜ਼ਾਨਾ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਚਣੇ, ਮੂੰਗ, ਮਸਰ ਦੀਆਂ ਦਾਲਾਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ, ਜੋ ਹੱਡੀਆਂ ਦੀ ਬਣਤਰ ਨੂੰ ਮਜ਼ਬੂਤ ਕਰਦੀਆਂ ਹਨ।

6. ਪਾਲਕ

ਪਾਲਕ ਕੈਲਸ਼ੀਅਮ, ਵਿਟਾਮਿਨ ਏ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ​​ਬਣਾਉਣ 'ਚ ਮਦਦ ਕਰਦਾ ਹੈ। ਤੁਸੀਂ ਪਾਲਕ ਦਾ ਨਿਯਮਤ ਸੇਵਨ ਕਰ ਸਕਦੇ ਹੋ। ਤੁਸੀਂ ਇਸ ਨੂੰ ਸਬਜ਼ੀ 'ਚ ਮਿਲਾ ਕੇ ਖਾ ਸਕਦੇ ਹੋ। ਤੁਸੀਂ ਚਾਹੋ ਤਾਂ ਪਾਲਕ ਦਾ ਸੂਪ ਵੀ ਪੀ ਸਕਦੇ ਹੋ।

7. ਧੁੱਪ ਦਾ ਸਹੀ ਲਾਭ ਲਵੋ

ਸਿਰਫ਼ ਖੁਰਾਕ ਹੀ ਨਹੀਂ ਧੁੱਪ ਵਿੱਚ 15-20 ਮਿੰਟ ਰੋਜ਼ਾਨਾ ਬੈਠਣਾ ਵੀ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਕੁਦਰਤੀ ਵਿਟਾਮਿਨ D ਮਿਲਦਾ ਹੈ ਜੋ ਕੈਲਸ਼ੀਅਮ ਨੂੰ ਹੱਡੀਆਂ ਤੱਕ ਪਹੁੰਚਾਉਂਦਾ ਹੈ।

ਡਾਕਟਰੀ ਸਲਾਹ ਵੀ ਲਓ

ਜੇ ਤੁਹਾਡੀਆਂ ਹੱਡੀਆਂ ਬਹੁਤ ਕਮਜ਼ੋਰ ਹੋ ਚੁੱਕੀਆਂ ਹਨ, ਲਗਾਤਾਰ ਦਰਦ ਰਹਿੰਦਾ ਹੈ, ਜਾਂ ਬੋਨ ਡੈਨਸਿਟੀ ਟੈਸਟ ਵਿੱਚ ਘਾਟ ਪਾਈ ਗਈ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕਈ ਵਾਰ ਸਪਲੀਮੈਂਟ ਲੈਣਾ ਵੀ ਜ਼ਰੂਰੀ ਬਣ ਜਾਂਦਾ ਹੈ।