ਸਰਦੀਆਂ ਵਿੱਚ ਮੂੰਗਫਲੀ ਖਾਓ, ਤਾਕਤ ਤੇ ਗਰਮੀ ਦੋਵੇਂ ਪਾਓ!

ਮੂੰਗਫਲੀ ਸਿਰਫ਼ ਸੁਆਦ ਲਈ ਨਹੀਂ, ਸਿਹਤ ਲਈ ਵੀ ਕਮਾਲ ਦੀ ਦਵਾਈ ਵਰਗੀ ਹੈ? ਇਸ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਓਮੇਗਾ ਫੈਟੀ ਐਸਿਡ, ਫਾਈਬਰ ਅਤੇ ਖਣਿਜ ਤੱਤ ਹੁੰਦੇ ਹਨ ਜੋ ਸਰਦੀਆਂ 'ਚ ਸਰੀਰ ਨੂੰ ਤੰਦਰੁਸਤ ਰੱਖਣ 'ਚ ਬਹੁਤ ਮਦਦਗਾਰ ਹਨ।
ਜਿਵੇਂ ਹੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ, ਬਜ਼ਾਰਾਂ 'ਚ ਮੂੰਗਫਲੀ ਦੇ ਠੇਲੇ ਨਜ਼ਰ ਆਉਣ ਲੱਗਦੇ ਹਨ। ਲੋਕ ਇਸਨੂੰ ਚਾਹ ਦੇ ਨਾਲ ਖਾਣ ਦਾ ਆਨੰਦ ਲੈਂਦੇ ਹਨ। ਮੂੰਗਫਲੀ ਸਿਰਫ਼ ਸੁਆਦ ਲਈ ਨਹੀਂ, ਸਿਹਤ ਲਈ ਵੀ ਕਮਾਲ ਦੀ ਦਵਾਈ ਵਰਗੀ ਹੈ? ਇਸ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਓਮੇਗਾ ਫੈਟੀ ਐਸਿਡ, ਫਾਈਬਰ ਅਤੇ ਖਣਿਜ ਤੱਤ ਹੁੰਦੇ ਹਨ ਜੋ ਸਰਦੀਆਂ 'ਚ ਸਰੀਰ ਨੂੰ ਤੰਦਰੁਸਤ ਰੱਖਣ 'ਚ ਬਹੁਤ ਮਦਦਗਾਰ ਹਨ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ-

1. ਸਰੀਰ ਨੂੰ ਰੱਖਦੀ ਹੈ ਗਰਮ 

ਮੂੰਗਫਲੀ ‘ਚ ਮੌਜੂਦ ਕੁਦਰਤੀ ਚਰਬੀ ਸਰੀਰ ਨੂੰ ਅੰਦਰੋਂ ਗਰਮ ਰੱਖਦੀ ਹੈ। ਇਹ ਠੰਡ ਤੋਂ ਬਚਾਅ ਲਈ ਬਹੁਤ ਮਦਦਗਾਰ ਹੈ, ਖਾਸਕਰ ਜਿਨ੍ਹਾਂ ਨੂੰ ਸਰਦੀਆਂ ਵਿੱਚ ਜੋੜਾਂ ਦਾ ਦਰਦ ਜਾਂ ਠੰਡ ਲੱਗਣ ਦੀ ਸਮੱਸਿਆ ਹੁੰਦੀ ਹੈ।

2. ਪ੍ਰੋਟੀਨ ਦਾ ਵਧੀਆ ਸਰੋਤ

ਮੂੰਗਫਲੀ ਨੂੰ “ਗਰੀਬਾਂ ਦਾ ਬਦਾਮ” ਵੀ ਕਿਹਾ ਜਾਂਦਾ ਹੈ ਕਿਉਂਕਿ ਇਸ 'ਚ ਪ੍ਰੋਟੀਨ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਤੇ ਸਰੀਰ ਨੂੰ ਤਾਕਤ ਦਿੰਦੀ ਹੈ।

3. ਦਿਲ ਦੀ ਸਿਹਤ ਲਈ ਫਾਇਦੇਮੰਦ

ਮੂੰਗਫਲੀ ਵਿੱਚ ਮੌਜੂਦ ਮੋਨੋਅਨਸੈਚੂਰੇਟਿਡ ਫੈਟਸ ਤੇ ਓਮੇਗਾ-6 ਫੈਟੀ ਐਸਿਡਸ ਦਿਲ ਦੀ ਬਿਮਾਰੀਆਂ ਤੋਂ ਬਚਾਅ ਕਰਦੇ ਹਨ। ਇਹ ਖੂਨ ਵਿੱਚ ਖਰਾਬ ਕੋਲੇਸਟਰੋਲਘਟਾਉਂਦੇ ਤੇ ਚੰਗਾ ਕੋਲੇਸਟਰੋਲ ਵਧਾਉਂਦੇ ਹਨ।

4. ਦਿਮਾਗ ਤੇ ਯਾਦਸ਼ਕਤੀ ਨੂੰ ਕਰਦੀ ਹੈ ਤੇਜ਼ 

ਮੂੰਗਫਲੀ 'ਚ ਵਿਟਾਮਿਨ E, ਨਿਆਸਿਨ ਅਤੇ ਫੋਲੇਟ ਮਿਲਦੇ ਹਨ ਜੋ ਦਿਮਾਗ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇਹ ਯਾਦਸ਼ਕਤੀ ਨੂੰ ਤੇਜ਼ ਕਰਦੇ ਹਨ।

5. ਤਣਾਅ ਤੇ ਥਕਾਵਟ ਘਟਾਉਂਦੀ ਹੈ

ਮੂੰਗਫਲੀ ਖਾਣ ਨਾਲ ਸਰੀਰ 'ਚ ਸੇਰੋਟੋਨਿਨ ਲੈਵਲ ਵਧਦਾ ਹੈ ਜੋ ਮੂਡ ਨੂੰ ਬਿਹਤਰ ਕਰਦਾ ਹੈ ਤੇ ਤਣਾਅ ਘਟਾਉਂਦਾ ਹੈ। ਇਹ ਊਰਜਾ ਦਾ ਵਧੀਆ ਸਰੋਤ ਹੈ ਜੋ ਦਿਨ ਭਰ ਤੰਦਰੁਸਤ ਰੱਖਦਾ ਹੈ।

6. ਖੂਨ ਦੀ ਕਮੀ ਕਰਦੀ ਹੈ ਦੂਰ 

ਇਸ 'ਚ ਮੌਜੂਦ ਆਇਰਨ ਤੇ ਫੋਲੇਟ ਖੂਨ ਵਿੱਚ ਹਿਮੋਗਲੋਬਿਨ ਦੀ ਮਾਤਰਾ ਵਧਾਉਂਦੇ ਹਨ, ਜਿਸ ਨਾਲ ਐਨੀਮੀਆ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

7. ਵਜ਼ਨ ਕੰਟਰੋਲ

ਮੂੰਗਫਲੀ ਖਾਣ ਨਾਲ ਲੰਮੇ ਸਮੇਂ ਲਈ ਭੁੱਖ ਨਹੀਂ ਲੱਗਦੀ।ਇਹ ਅਣਜਰੂਰੀ ਖਾਣ-ਪੀਣ ਤੋਂ ਰੋਕਦੀ ਹੈ ਤੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।

ਸਾਵਧਾਨੀਆਂ

- ਜਿਨ੍ਹਾਂ ਨੂੰ ਐਲਰਜੀ ਹੈ ਉਹ ਮੂੰਗਫਲੀ ਖਾਣ ਤੋਂ ਬਚਣ।

- ਇੱਕ ਦਿਨ 'ਚ 25-30 ਗ੍ਰਾਮ ਤੋਂ ਵੱਧ ਨਹੀਂ ਖਾਣੀ ਚਾਹੀਦੀ।