ਕਰਵਾ ਚੌਥ ਦੀ ਸਰਗੀ 'ਚ ਖਾਓ ਇਹ ਸਿਹਤਮੰਦ ਚੀਜ਼ਾਂ

ਸਰਗੀ ਖਾਣਾ ਇਸ ਵਰਤ ਦੌਰਾਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਹ ਸਰੀਰ ਨੂੰ ਦਿਨ ਭਰ ਦੀ ਊਰਜਾ ਦਿੰਦਾ ਹੈ। ਸਹੀ ਸਰਗੀ ਖਾਣ ਨਾਲ ਦਿਨ ਭਰ ਭੁੱਖ ਤੇ ਥਕਾਵਟ ਨਹੀਂ ਹੁੰਦੀ। ਆਓ ਜਾਣੀਏ, ਸਰਗੀ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀ ਚਾਹੀਦੀਆਂ ਹਨ-
ਕਰਵਾ ਚੌਥ ਦਾ ਵਰਤ ਹਰ ਵਿਆਹਸ਼ੁਦਾ ਔਰਤ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਸੂਰਜ ਚੜ੍ਹਨ ਤੋਂ ਚੰਦਰਮਾ ਚੜ੍ਹਨ ਤੱਕ ਬਿਨਾਂ ਪਾਣੀ ਦੇ ਵਰਤ ਰੱਖਦੀਆਂ ਹਨ। ਇਹ ਨਿਰਜਲਾ ਵਰਤ ਹੁੰਦਾ ਹੈ, ਇਸ ਲਈ ਸਾਰੇ ਦਿਨ ਭੁੱਖੇ ਰਹਿਣਾ ਅਤੇ ਪਾਣੀ ਨਾ ਪੀਣ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਸਰਗੀ ਖਾਣਾ ਇਸ ਵਰਤ ਦੌਰਾਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਹ ਸਰੀਰ ਨੂੰ ਦਿਨ ਭਰ ਦੀ ਊਰਜਾ ਦਿੰਦਾ ਹੈ। ਸਹੀ ਸਰਗੀ ਖਾਣ ਨਾਲ ਦਿਨ ਭਰ ਭੁੱਖ ਤੇ ਥਕਾਵਟ ਨਹੀਂ ਹੁੰਦੀ। ਆਓ ਜਾਣੀਏ, ਸਰਗੀ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀ ਚਾਹੀਦੀਆਂ ਹਨ-

1. ਤਾਜ਼ੇ ਫਲ 

ਸਰਗੀ ਵਿੱਚ ਮੌਸਮੀ ਫਲ ਜਿਵੇਂ ਸੇਬ, ਕੇਲਾ, ਅਨਾਰ, ਪਪੀਤਾ ਜਾਂ ਅੰਗੂਰ ਜ਼ਰੂਰ ਖਾਓ। ਇਹ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਅਤੇ ਵਿਟਾਮਿਨ ਤੇ ਮਿਨਰਲ ਸਰੀਰ ਵਿੱਚ ਬਣਾਈ ਰੱਖਦੇ ਹਨ।

 2. ਦੁੱਧ ਜਾਂ ਮਿਲਕਸ਼ੇਕ 

ਦੁੱਧ ਜਾਂ ਸੁਕੇ ਮੇਵਿਆਂ ਵਾਲਾ ਮਿਲਕਸ਼ੇਕ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਵਰਤ ਦੌਰਾਨ ਭੁੱਖ ਨਹੀਂ ਲੱਗਣ ਦਿੰਦਾ।

3. ਪਰਾਂਠਾ ਜਾਂ ਹਲਕਾ ਭੋਜਨ 

ਸਰਗੀ ਵਿੱਚ ਹਲਕਾ ਤੇ ਪੋਸ਼ਟਿਕ ਪਰਾਂਠਾ ਜਿਵੇਂ ਆਲੂ, ਪਨੀਰ ਜਾਂ ਸੂਜੀ ਦਾ ਸ਼ਾਮਲ ਕਰੋ। ਨਾਲ ਹੀ ਦਹੀਂ ਜਾਂ ਰਾਇਤਾ ਖਾਣਾ ਵਧੀਆ ਚੋਣ ਹੈ, ਜੋ ਪਚਣ ਵਿੱਚ ਮਦਦ ਕਰਦਾ ਹੈ।

 4. ਸੁੱਕੇ ਮੇਵੇ 

ਬਾਦਾਮ, ਕਾਜੂ, ਅਖਰੋਟ, ਖਜੂਰ ਅਤੇ ਕਿਸ਼ਮਿਸ਼ ਸਰਗੀ ਦਾ ਅਹਿਮ ਹਿੱਸਾ ਹਨ। ਇਹ ਪ੍ਰੋਟੀਨ, ਫਾਈਬਰ ਅਤੇ ਸਿਹਤਮੰਦ ਚਰਬੀ ਦੇ ਸਰੋਤ ਹਨ, ਜੋ ਪੂਰੇ ਦਿਨ ਤੱਕ ਤਾਕਤ ਬਣਾਈ ਰੱਖਦੇ ਹਨ।

5. ਮਿਠਾਈ ਜਾਂ ਸੇਵਈਆਂ 

ਸਰਗੀ ਵਿੱਚ ਮਿੱਠਾ ਖਾਣਾ ਸ਼ੁਭ ਮੰਨਿਆ ਜਾਂਦਾ ਹੈ। ਸੇਵਈਆਂ, ਖੀਰ ਜਾਂ ਕੋਈ ਹਲਕੀ ਮਿਠਾਈ ਖਾਣ ਨਾਲ ਊਰਜਾ ਤੁਰੰਤ ਮਿਲਦੀ ਹੈ ਅਤੇ ਮਨ ਵੀ ਪ੍ਰਸੰਨ ਰਹਿੰਦਾ ਹੈ।

6.ਨਾਰੀਅਲ ਪਾਣੀ

ਦਿਨ ਭਰ ਪਾਣੀ ਨਾ ਪੀਣ ਨਾਲ ਸਰੀਰ 'ਚ ਡਿਹਾਈਡ੍ਰੇਸ਼ਨ ਹੋ ਸਕਦੀ ਹੈ। ਨਾਰੀਅਲ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਇਸ 'ਚ ਮੌਜੂਦ ਇਲੈਕਟ੍ਰੋਲਾਈਟਸ ਊਰਜਾ ਬਰਕਰਾਰ ਰੱਖਣ 'ਚ ਮਦਦ ਕਰਦੇ ਹਨ।

 ਵਿਸ਼ੇਸ਼ ਸਲਾਹ: ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬਚੋ। ਸਰਗੀ ਵਿੱਚ ਚਾਹ ਜਾਂ ਕਾਫੀ ਨਾ ਪੀਓ, ਕਿਉਂਕਿ ਇਹ ਡੀਹਾਈਡ੍ਰੇਸ਼ਨ ਵਧਾਉਂਦੀ ਹੈ।