ਗਰਭ ਅਵਸਥਾ 'ਚ ਖਾਓ ਇਹ ਚੀਜ਼ਾਂ, ਮਾਂ ਤੇ ਬੱਚਾ ਰਹੇਗਾ ਤੰਦਰੁਸਤ

ਚਲਣਾ-ਫਿਰਨਾ, ਉਠਣਾ-ਬੈਠਣਾ ਇੱਥੋ ਤੱਕ ਕੀ ਸੌਂਣਾ ਵੀ ਹੋਵੇ ਤਾਂ ਧਿਆਨ ਰੱਖਣਾ ਪੈਂਦਾ ਹੈ। ਉਸ ਤਰ੍ਹਾਂ ਤਾਂ ਇਸ ਸਮੇਂ ਖਾਣ-ਪੀਣ ਨੂੰ ਲੈ ਕੇ ਬਹੁਤ ਸੋਚਣਾ ਪੈਂਦਾ ਹੈ। ਜੇਕਰ ਤੁਸੀਂ ਵੀ ਗਰਭਵਤੀ ਹੋ ਅਤੇ ਖਾਣ-ਪੀਣ ਨੂੰ ਲੈ ਕੇ ਚਿੰਤਾ 'ਚ ਰਹਿੰਦੀ ਹੋ ਤਾਂ ਅੱਜ ਅਸੀਂ ਤੁਹਾਡੀ ਇਹ ਪਰੇਸ਼ਾਨੀ ਦੂਰ ਕਰ ਦੇਵੇਗਾ।
ਗਰਭਵਤੀ ਮਹਿਲਾਵਾਂ ਲਈ ਖੁਰਾਕ ਬਹੁਤ ਮਹੱਤਵਪੂਰਨ ਹੁੰਦੀ ਹੈ। ਇਸ ਦੌਰਾਨ ਸਹੀ ਡਾਇਟ ਨਾ ਸਿਰਫ਼ ਮਾਂ ਦੀ ਸਿਹਤ ਨੂੰ ਮਜ਼ਬੂਤ ਬਣਾਉਂਦੀ ਹੈ, ਸਗੋਂ ਬੱਚੇ ਦੀ ਵਧਣ-ਵਿਕਾਸ ਦੀ ਪ੍ਰਕਿਰਿਆ ‘ਤੇ ਵੀ ਸਿੱਧਾ ਅਸਰ ਪਾਉਂਦੀ ਹੈ। ਡਾਕਟਰਾਂ ਦੇ ਅਨੁਸਾਰ, ਪ੍ਰੈਗਨੈਂਸੀ ਦੌਰਾਨ ਸੰਤੁਲਿਤ ਤੇ ਪੋਸ਼ਟਿਕ ਭੋਜਨ ਖਾਣਾ ਬਹੁਤ ਜ਼ਰੂਰੀ ਹੈ।ਗਰਭ ਅਵਸਥਾ 'ਚ ਹਰ ਕੰਮ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਚਲਣਾ-ਫਿਰਨਾ, ਉਠਣਾ-ਬੈਠਣਾ ਇੱਥੋ ਤੱਕ ਕੀ ਸੌਂਣਾ ਵੀ ਹੋਵੇ ਤਾਂ ਧਿਆਨ ਰੱਖਣਾ ਪੈਂਦਾ ਹੈ। ਉਸ ਤਰ੍ਹਾਂ ਤਾਂ ਇਸ ਸਮੇਂ ਖਾਣ-ਪੀਣ ਨੂੰ ਲੈ ਕੇ ਬਹੁਤ ਸੋਚਣਾ ਪੈਂਦਾ ਹੈ। ਜੇਕਰ ਤੁਸੀਂ ਵੀ ਗਰਭਵਤੀ ਹੋ ਅਤੇ ਖਾਣ-ਪੀਣ ਨੂੰ ਲੈ ਕੇ ਚਿੰਤਾ 'ਚ ਰਹਿੰਦੀ ਹੋ ਤਾਂ ਅੱਜ ਅਸੀਂ ਤੁਹਾਡੀ ਇਹ ਪਰੇਸ਼ਾਨੀ ਦੂਰ ਕਰ ਦੇਵੇਗਾ। ਆਓ ਜਾਣਦੇ ਹਾਂ ਕਿ ਗਰਭ ਅਵਸਥਾ 'ਚ ਕਿਹੜੇ ਫੂਡ ਬੈਸਟ ਹੈ।

1. ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ

ਦੁੱਧ, ਦਹੀਂ, ਪਨੀਰ ਆਦਿ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ D ਪ੍ਰਚੁਰ ਮਾਤਰਾ ਵਿੱਚ ਮਿਲਦਾ ਹੈ। ਇਹ ਬੱਚੇ ਦੀਆਂ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ।

2. ਹਰੇ ਪੱਤੇਦਾਰ ਸਬਜ਼ੀਆਂ

ਪਾਲਕ, ਮੇਥੀ, ਸਰ੍ਹੋਂ ਦਾ ਸਾਗ, ਬਰੋਕਲੀ ਆਦਿ ਵਿੱਚ ਲੋਹਾ (Iron), ਫੋਲਿਕ ਐਸਿਡ ਅਤੇ ਫਾਈਬਰ ਹੁੰਦਾ ਹੈ ਜੋ ਐਨੀਮੀਆ ਤੋਂ ਬਚਾਉਂਦਾ ਹੈ ਅਤੇ ਪਚਨ ਤੰਤਰ ਨੂੰ ਠੀਕ ਰੱਖਦਾ ਹੈ।

3. ਫਲ – ਖਾਸਕਰ ਸੇਬ, ਕੇਲਾ ਤੇ ਸੰਤਰਾ

ਫਲਾਂ ਵਿੱਚ ਵਿਟਾਮਿਨ C, ਫਾਈਬਰ ਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ ਅਤੇ ਬੱਚੇ ਦੇ ਸਰੀਰਕ ਵਿਕਾਸ ‘ਚ ਮਦਦ ਕਰਦੇ ਹਨ।

 4. ਸ਼ੱਕਰਕੰਦੀ
ਸ਼ੱਕਰਕੰਦੀ ਬੀਟਾ-ਕੈਰੋਟੀਨ ਦਾ ਸਭ ਤੋਂ ਚੰਗਾ ਸ੍ਰੋਤ ਹੈ ਜੋ ਸਰੀਰ 'ਚ ਜਾ ਕੇ ਵਿਟਾਮਿਨ-ਏ 'ਚ ਬਦਲ ਜਾਂਦੇ ਹਨ। ਬੱਚਿਆਂ ਦੇ ਵਿਕਾਸ ਦੇ ਲਈ ਵਿਟਾਮਿਨ-ਏ ਬਹੁਤ ਜ਼ਰੂਰੀ ਹੈ। ਆਪਣੇ ਭੋਜਨ 'ਚ ਇਸ ਨੂੰ ਜ਼ਰੂਰ ਸ਼ਾਮਲ ਕਰੋ।

5. ਅੰਡੇ
ਅੰਡਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਤੱਤ ਗਰਭਵਤੀ ਦੇ ਬੱਚੇ ਲਈ ਬਹੁਤ ਫਾਇਦੇਮੰਦ ਹੈ।

6. ਸੁਕੇ ਮੇਵੇ ਤੇ ਬੀਜ

ਬਾਦਾਮ, ਅਖਰੋਟ, ਚੀਆ ਬੀਜ ਤੇ ਅਲਸੀ ਦੇ ਬੀਜ ਵਿੱਚ ਪ੍ਰੋਟੀਨ ਤੇ ਸਿਹਤਮੰਦ ਚਰਬੀ ਹੁੰਦੀ ਹੈ, ਜੋ Energy ਦਿੰਦੀ ਹੈ ਅਤੇ ਹਾਰਮੋਨ ਸੰਤੁਲਨ ਬਣਾਈ ਰੱਖਦੀ ਹੈ।

7. ਬੀਨਸ
ਖਾਣ 'ਚ ਮਟਰ, ਬੀਨਸ, ਦਾਲਾਂ, ਸੋਆਬੀਨ ਨੂੰ ਖਾਣ 'ਚ ਸ਼ਾਮਲ ਕਰੋ। ਇਹ ਗਰਭ ਅਵਸਥਾ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਰਾਹਤ ਦਿਲਾਉਂਦੇ ਹਨ।

ਬਚੋ ਇਨ੍ਹਾਂ ਚੀਜ਼ਾਂ ਤੋਂ

ਜੰਕ ਫੂਡ, ਕੋਲਡ ਡ੍ਰਿੰਕ ਅਤੇ ਕੱਚੇ ਮਾਸ ਤੋਂ ਬਚੋ

ਕੈਫੀਨ ਵਾਲੀ ਚਾਹ ਜਾਂ ਕੌਫੀ ਘੱਟ ਪਿਓ

ਸਿਗਰੇਟ ਤੇ ਸ਼ਰਾਬ ਤੋਂ ਦੂਰ ਰਹੋ

ਡਾਕਟਰੀ ਸਲਾਹ

ਹਰ ਗਰਭਵਤੀ ਮਹਿਲਾ ਲਈ ਡਾਇਟ ਵੱਖ-ਵੱਖ ਹੋ ਸਕਦੀ ਹੈ। ਇਸ ਲਈ ਕਿਸੇ ਵੀ ਖੁਰਾਕੀ ਤਬਦੀਲੀ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਡਾਇਟੀਸ਼ਨ ਨਾਲ ਜ਼ਰੂਰ ਸਲਾਹ ਕਰੋ।