ਡੋਲੀ ਤੋਂ ਪਹਿਲਾਂ ਹੀ ਉੱਠੀ ਅਰਥੀ, ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੀ ਮੌਤ

ਪੂਜਾ ਨਾਮ ਦੀ ਇੱਕ ਮੁਟਿਆਰ ਦਾ ਵਿਆਹ 24 ਅਕਤੂਬਰ ਨੂੰ ਹੋਣਾ ਸੀ।
ਪੰਜਾਬ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹ ਸਮਾਰੋਹ ਚੀਕ-ਚਿਹਾੜਾ ਪੈ ਗਿਆ। ਰਿਪੋਰਟਾਂ ਅਨੁਸਾਰ, ਵਿਆਹ ਦੀ ਬਰਾਤ ਦੇ ਆਉਣ ਤੋਂ ਪਹਿਲਾਂ ਹੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਲੜਕੀ ਦੀ ਮੌਤ ਹੋ ਗਈ। ਇਹ ਘਟਨਾ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚ ਵਾਪਰੀ। ਪੂਜਾ ਨਾਮ ਦੀ ਇੱਕ ਮੁਟਿਆਰ ਦਾ ਵਿਆਹ 24 ਅਕਤੂਬਰ ਨੂੰ ਹੋਣਾ ਸੀ।

ਮਿਲੀ ਜਾਣਕਾਰੀ ਮੁਤਾਬਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਲੜਕੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ ਦੇ ਲੜਕੇ ਨਾਲ ਹੋਇਆ ਸੀ ਜੋ ਦੁਬਈ ਰਹਿੰਦਾ ਸੀ। ਦੋਵਾਂ ਦੀ ਮੰਗਣੀ ਪਰਿਵਾਰਾਂ ਵੱਲੋਂ ਵੀਡੀਓ ਕਾਲ ਰਾਹੀਂ ਕਰ ਦਿੱਤੀ ਗਈ। ਹੁਣ ਕੁਝ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਸ ਆਇਆ ਸੀ ਜਿਥੇ ਦੋਹਾਂ ਪਰਿਵਾਰਾਂ ਵੱਲੋਂ ਪੂਰੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

ਵਿਆਹ ਤੋਂ ਇੱਕ ਦਿਨ ਪਹਿਲਾਂ 23 ਅਕਤੂਬਰ ਨੂੰ ਘਰ ਵਿੱਚ ਇੱਕ ਡੀਜੇ ਪਾਰਟੀ ਚੱਲ ਰਹੀ ਸੀ। ਜਦੋਂ ਸਾਰੇ ਰਿਸ਼ਤੇਦਾਰ ਨੱਚ ਰਹੇ ਸਨ, ਪੂਜਾ ਨੇ ਵੀ ਗਾ ਕੇ ਅਤੇ ਨੱਚ ਕੇ ਆਪਣੇ ਵਿਆਹ ਦਾ ਜਸ਼ਨ ਮਨਾਇਆ। ਅਚਾਨਕ ਪੂਜਾ ਦੇ ਨੱਕ ਵਿੱਚੋਂ ਖੂਨ ਵਗਣ ਲੱਗ ਪਿਆ ਅਤੇ ਉਸਨੂੰ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਤੁਰੰਤ ਉਸਨੂੰ ਡਾਕਟਰ ਕੋਲ ਲੈ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।