ਹਰ ਮਹੀਨੇ 17,000 ਰੁਪਏ ਦੀ ਕਮਾਈ? ਇਹ ਸਰਕਾਰੀ ਸਕੀਮ ਦੇ ਸਕਦੀ ਹੈ ਮੋਟਾ ਪੈਸਾ

ਰਿਟਾਇਰਮੈਂਟ ਤੋਂ ਬਾਅਦ ਸੁਰੱਖਿਅਤ ਤੇ ਨਿਯਮਤ ਆਮਦਨ ਦੀ ਭਾਲ ਕਰ ਰਹੇ ਬਜ਼ੁਰਗਾਂ ਲਈ ਸਰਕਾਰ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਇੱਕ ਬਹੁਤ ਹੀ ਬਿਹਤਰੀਨ ਵਿਕਲਪ ਬਣ ਕੇ ਉੱਭਰੀ ਹੈ।
ਨਵੀਂ ਦਿੱਲੀ : ਰਿਟਾਇਰਮੈਂਟ ਤੋਂ ਬਾਅਦ ਸੁਰੱਖਿਅਤ ਤੇ ਨਿਯਮਤ ਆਮਦਨ ਦੀ ਭਾਲ ਕਰ ਰਹੇ ਬਜ਼ੁਰਗਾਂ ਲਈ ਸਰਕਾਰ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਇੱਕ ਬਹੁਤ ਹੀ ਬਿਹਤਰੀਨ ਵਿਕਲਪ ਬਣ ਕੇ ਉੱਭਰੀ ਹੈ। ਇਹ ਸਕੀਮ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਤੋਂ ਬਚ ਕੇ ਤੈਅ ਵਿਆਜ ਪ੍ਰਾਪਤ ਕਰਨਾ ਚਾਹੁੰਦੇ ਹਨ।

ਕਿਵੇਂ ਹੋਵੇਗੀ ਹਰ ਮਹੀਨੇ 17,000 ਰੁਪਏ ਦੀ ਕਮਾਈ?
ਜੇਕਰ ਕੋਈ ਨਿਵੇਸ਼ਕ ਇਸ ਸਕੀਮ 'ਚ 25 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ 8.2 ਫੀਸਦੀ ਸਾਲਾਨਾ ਵਿਆਜ ਦੇ ਹਿਸਾਬ ਨਾਲ ਉਸ ਨੂੰ ਸਾਲ 'ਚ ਕੁੱਲ 2.05 ਲੱਖ ਰੁਪਏ ਦਾ ਵਿਆਜ ਮਿਲੇਗਾ। ਇਹ ਰਕਮ ਹਰ ਤਿੰਨ ਮਹੀਨਿਆਂ ਬਾਅਦ 51,250 ਰੁਪਏ ਦੇ ਰੂਪ ਵਿੱਚ ਨਿਵੇਸ਼ਕ ਦੇ ਖਾਤੇ 'ਚ ਆਉਂਦੀ ਹੈ, ਜੋ ਕਿ ਮਾਸਿਕ ਆਧਾਰ 'ਤੇ ਲਗਭਗ 17,000 ਰੁਪਏ ਬਣਦੀ ਹੈ।

ਨਿਵੇਸ਼ ਦੀ ਸੀਮਾ ਤੇ ਸੁਰੱਖਿਆ
ਇਸ ਸਕੀਮ 'ਚ ਇੱਕ ਵਿਅਕਤੀ ਵੱਧ ਤੋਂ ਵੱਧ 30 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦਾ ਹੈ, ਜਦਕਿ ਪਤੀ-ਪਤਨੀ ਮਿਲ ਕੇ ਕੁੱਲ 60 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹਨ। ਇਹ ਯੋਜਨਾ ਪੋਸਟ ਆਫਿਸ (ਡਾਕਖਾਨੇ) ਰਾਹੀਂ ਚਲਾਈ ਜਾਂਦੀ ਹੈ, ਜਿਸ ਕਾਰਨ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ।

ਟੈਕਸ 'ਚ ਛੋਟ ਤੇ ਹੋਰ ਨਿਯਮ
ਟੈਕਸ ਲਾਭ : ਪੁਰਾਣੀ ਟੈਕਸ ਵਿਵਸਥਾ ਦੇ ਤਹਿਤ, ਨਿਵੇਸ਼ਕ ਇਨਕਮ ਟੈਕਸ ਦੀ ਧਾਰਾ 80C ਦੇ ਅਧੀਨ 1.5 ਲੱਖ ਰੁਪਏ ਤੱਕ ਦੀ ਟੈਕਸ ਛੋਟ ਦਾ ਲਾਭ ਲੈ ਸਕਦੇ ਹਨ।
TDS ਦੇ ਨਿਯਮ : ਜੇਕਰ ਸਾਲਾਨਾ ਵਿਆਜ 50,000 ਰੁਪਏ ਤੋਂ ਵੱਧ ਹੁੰਦਾ ਹੈ ਤਾਂ TDS ਕੱਟਿਆ ਜਾ ਸਕਦਾ ਹੈ। PAN ਕਾਰਡ ਦੇਣ 'ਤੇ 10 ਫੀਸਦੀ ਤੇ ਨਾ ਦੇਣ ਦੀ ਸੂਰਤ 'ਚ 20 ਫੀਸਦੀ TDS ਦੀ ਕਟੌਤੀ ਕੀਤੀ ਜਾਂਦੀ ਹੈ।

ਇਹ ਸਕੀਮ ਬਜ਼ੁਰਗਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਤੌਰ 'ਤੇ ਸੁਤੰਤਰ ਰਹਿਣ 'ਚ ਮਦਦਗਾਰ ਸਾਬਤ ਹੋ ਰਹੀ ਹੈ।