ਦੁਸਾਂਝਾਂਵਾਲਾ ਨੇ KBC 'ਚ ਰਚਿਆ ਇਤਿਹਾਸ, ਜਿੱਤੀ ਮੋਟੀ ਰਕਮ, ਹੜ੍ਹ ਪੀੜਤਾਂ ਨੂੰ ਕਰਨਗੇ ਦਾਨ

ਦਿਲਜੀਤ ਨੇ ਇਹ ਰਾਸ਼ੀ ਗਲੋਬਲ ਸਿੱਖ ਸੰਸਥਾ ਰਾਹੀਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕੀਤੀ।
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਬੀਤੇ ਦਿਨ 31 ਅਕਤੂਬਰ ਨੂੰ ਪ੍ਰਸਾਰਿਤ ਹੋਏ ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਕੌਨ ਬਣੇਗਾ ਕਰੋੜਪਤੀ (KBC) 17’ ਵਿੱਚ ਨਜ਼ਰ ਆਏ। ਇਸ ਸ਼ੋਅ ਦੀ ਮੇਜ਼ਬਾਨੀ ਅਮਿਤਾਭ ਬੱਚਨ ਨੇ ਕੀਤੀ। ਦਿਲਜੀਤ ਦੋਸਾਂਝ ਨੇ KBC ਵਿੱਚ 50 ਲੱਖ ਰੁਪਏ ਜਿੱਤੇ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇਹ ਸਾਰੀ ਕਮਾਈ ਪੰਜਾਬ ਦੇ ਹੜ੍ਹ ਰਾਹਤ ਕਾਰਜਾਂ ਨੂੰ ਦਾਨ ਕਰਨਗੇ। ਦਿਲਜੀਤ ਨੇ ਇਹ ਰਾਸ਼ੀ ਗਲੋਬਲ ਸਿੱਖ ਸੰਸਥਾ ਰਾਹੀਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕੀਤੀ।


ਦਿਲਜੀਤ ਦੀ ਹਾਜ਼ਰੀ ਅਤੇ ਅਮਿਤਾਭ ਬੱਚਨ ਦੀ ਪ੍ਰਸ਼ੰਸਾ
ਦਿਲਜੀਤ ਦੋਸਾਂਝ ਨੇ ਆਪਣੀ ਹਾਜ਼ਰ-ਜਵਾਬੀ ਨਾਲ ਮੇਜ਼ਬਾਨ ਅਮਿਤਾਭ ਬੱਚਨ ਨੂੰ ਪ੍ਰਭਾਵਿਤ ਕੀਤਾ। ਗਾਇਕ ਬਿਨਾਂ ਕਿਸੇ ਲਾਈਫਲਾਈਨ ਦੀ ਵਰਤੋਂ ਕੀਤਿਆਂ ਕਾਫ਼ੀ ਸਮੇਂ ਤੱਕ ਗੇਮ ਵਿੱਚ ਅੱਗੇ ਵਧਦੇ ਰਹੇ। ਇਸ 'ਤੇ ਅਮਿਤਾਭ ਬੱਚਨ ਨੇ ਕਿਹਾ ਕਿ, “ਆਪ ਸਿੰਗਰ ਹੀ ਨਹੀਂ ਵਿਦਵਾਨ ਵੀ ਹੈ”। ਜਦੋਂ ਦਿਲਜੀਤ ਸਟੇਜ 'ਤੇ ਆਏ, ਤਾਂ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ “ਪੰਜਾਬ ਦਾ ਪੁੱਤਰ” ਕਿਹਾ।

KBC 'ਤੇ ਜਾਣ ਦਾ ਕਾਰਨ
ਸ਼ਨੀਵਾਰ ਨੂੰ, ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੰਜਾਬੀ ਵਿੱਚ ਲਿਖ ਕੇ ਸਪੱਸ਼ਟ ਕੀਤਾ ਕਿ ਉਹ ਸ਼ੋਅ ਵਿੱਚ ਕਿਸੇ ਫ਼ਿਲਮ ਜਾਂ ਗਾਣੇ ਦੀ ਪ੍ਰਮੋਸ਼ਨ ਲਈ ਨਹੀਂ ਗਏ ਸਨ। ਉਨ੍ਹਾਂ ਨੇ ਲਿਖਿਆ, “ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ, ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ। ਪੰਜਾਬ ਫਲੱਡਜ਼ ਲੈ ਗਿਆ ਸੀ.. ਕਿ ਨੈਸ਼ਨਲ ਲੈਵਲ 'ਤੇ ਗੱਲ ਹੋਵੇ.. ਤੇ ਲੋਕੀ ਡੋਨੇਟ ਕਰ ਸਕਣ”। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਇੱਕ ਪ੍ਰੋਮੋ ਵਿੱਚ ਦਿਲਜੀਤ ਦੇ ਬੱਚਨ ਦੇ ਪੈਰ ਛੂਹਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਖਾਲਿਸਤਾਨ ਸਮੂਹ ਐਸ.ਐਫ.ਜੇ (SFJ) ਵੱਲੋਂ ਧਮਕੀ ਦਿੱਤੀ ਗਈ ਸੀ