ਨਾਜਾਇਜ਼ ਸੰਬੰਧਾਂ ਕਾਰਨ ਪਤਨੀ ਨੇ ਪੱਟ'ਤਾ ਆਪਣਾ ਘਰ, ਨੀਲੇ ਡਰੰਮ 'ਚ ਬੰਦ ਪਤੀ ਦੀ ਲਾਸ਼ ਦਾ ਖੁੱਲ੍ਹਿਆ ਭੇਤ

ਰਾਜਸਥਾਨ 'ਚ ਛੱਤ 'ਤੇ ਨੀਲੇ ਰੰਗ ਦੇ ਡਰੰਮ 'ਚ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ 'ਚ ਉਸ ਦੀ ਪਤਨੀ ਅਤੇ ਕਥਿਤ ਪ੍ਰੇਮੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਰਾਜਸਥਾਨ 'ਚ ਛੱਤ 'ਤੇ ਨੀਲੇ ਰੰਗ ਦੇ ਡਰੰਮ 'ਚ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ 'ਚ ਉਸ ਦੀ ਪਤਨੀ ਅਤੇ ਕਥਿਤ ਪ੍ਰੇਮੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਸੁਨੀਤਾ ਆਪਣੇ ਪ੍ਰੇਮੀ ਅਤੇ ਤਿੰਨ ਬੱਚਿਆਂ ਨਾਲ ਫਰਾਰ ਹੋ ਗਈ ਸੀ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਉਸ ਦੀ ਪਤਨੀ ਸੁਨੀਤਾ ਅਤੇ ਮਕਾਨ ਮਾਲਕ ਦਾ ਪੁੱਤਰ ਜਤਿੰਦਰ ਫਰਾਰ ਸਨ। ਹੰਸਰਾਮ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਕਿਸ਼ਨਗੜ੍ਹ ਬਾਸ ਵਿੱਚ ਰਹਿੰਦਾ ਸੀ। ਮ੍ਰਿਤਕ ਹੰਸਰਾਮ ਸ਼ਰਾਬ ਦਾ ਆਦੀ ਸੀ ਅਤੇ ਉਹ ਅਕਸਰ ਜਤਿੰਦਰ ਨਾਲ ਸ਼ਰਾਬ ਪੀਂਦਾ ਸੀ।

ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹਮਲਾ

ਪੁਲਸ ਨੇ ਦੱਸਿਆ ਕਿ ਮ੍ਰਿਤਕ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ, ਲਾਸ਼ ਨੂੰ ਇੱਕ ਨੀਲੇ ਡਰੰਮ 'ਚ ਬੰਦ ਕਰ ਦਿੱਤਾ ਗਿਆ ਅਤੇ ਲਾਸ਼ 'ਤੇ ਨਮਕ ਸੁੱਟਿਆ ਹੋਇਆ ਸੀ। ਜਦੋਂ ਗੁਆਂਢੀਆਂ ਨੂੰ ਬਦਬੂ ਆਈ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਲਾਸ਼ ਬਰਾਮਦ ਕੀਤੀ ਗਈ।