ਸਵਾਦ ਦੇ ਚੱਕਰ 'ਚ ਸਿਹਤ ਨਾਲ ਨਾ ਕਰੋ ਖਿਲਵਾੜ! ਲਾਲ ਮਿਰਚ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ

ਆਓ ਜਾਣਦੇ ਹਾਂ ਕਿ ਲਾਲ ਮਿਰਚ ਖਾਣ ਨਾਲ ਸਰੀਰ 'ਤੇ ਕਿਹੜੇ ਨੁਕਸਾਨ ਹੋ ਸਕਦੇ ਹਨ-
ਲਾਲ ਮਿਰਚ ਹਰ ਰਸੋਈ ਦਾ ਅਟੁੱਟ ਹਿੱਸਾ ਹੈ, ਜੋ ਖਾਣੇ ਦਾ ਸਵਾਦ ਤੇ ਤਿੱਖਾਪਣ ਦੋਵੇਂ ਵਧਾਉਂਦੀ ਹੈ ਪਰ ਜਿਵੇਂ ਹਰ ਚੀਜ਼ ਦੀ ਹੱਦ ਹੁੰਦੀ ਹੈ, ਓਸੇ ਤਰ੍ਹਾਂ ਲਾਲ ਮਿਰਚ ਦੀ ਵੀ ਹੈ। ਜੇ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਇਹ ਸਵਾਦ ਦੀ ਬਜਾਏ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਲਾਲ ਮਿਰਚ ਖਾਣ ਨਾਲ ਸਰੀਰ 'ਤੇ ਕਿਹੜੇ ਨੁਕਸਾਨ ਹੋ ਸਕਦੇ ਹਨ-

1. ਪੇਟ ਦੀ ਸਮੱਸਿਆ

ਲਾਲ ਮਿਰਚ ਵਿਚ ਕੈਪਸੇਸਿਨ (Capsaicin) ਨਾਮਕ ਤੱਤ ਹੁੰਦਾ ਹੈ ਜੋ ਪੇਟ ਦੀ ਜਲਨ ਵਧਾ ਸਕਦਾ ਹੈ। ਜ਼ਿਆਦਾ ਮਿਰਚ ਖਾਣ ਨਾਲ ਐਸਿਡਿਟੀ, ਗੈਸ ਅਤੇ ਅਲਸਰ ਦੀ ਸਮੱਸਿਆ ਹੋ ਸਕਦੀ ਹੈ।

2. ਜਿਗਰ ਤੇ ਬੁਰਾ ਅਸਰ

ਲਾਲ ਮਿਰਚ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਨਾਲ ਲਿਵਰ ਤੇ ਦਬਾਅ ਪੈਂਦਾ ਹੈ, ਜੋ ਫੈਟੀ ਲਿਵਰ ਜਾਂ ਗੁਰਦੇ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

3. ਚਮੜੀ ਤੇ ਐਲਰਜੀ

ਕਈ ਲੋਕਾਂ ਨੂੰ ਮਿਰਚ ਖਾਣ ਨਾਲ ਸਕਿਨ ਐਲਰਜੀ, ਰੈਸ਼ੇਜ਼ ਜਾਂ ਜਲਨ ਹੋ ਸਕਦੀ ਹੈ। ਮਿਰਚ ਨਾਲ ਲੰਮੇ ਸਮੇਂ ਦਾ ਸੰਪਰਕ ਹੋਣ ਨਾਲ ਚਮੜੀ ਸੰਵੇਦਨਸ਼ੀਲ ਹੋ ਜਾਂਦੀ ਹੈ।

4. ਬਲੱਡ ਪ੍ਰੈਸ਼ਰ ਤੇ ਅਸਰ

ਲਾਲ ਮਿਰਚ ਖਾਣ ਨਾਲ ਖੂਨ ਦਾ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ, ਜੋ ਉੱਚ ਰਕਤਚਾਪ ਵਾਲਿਆਂ ਲਈ ਖਤਰਨਾਕ ਹੋ ਸਕਦਾ ਹੈ। ਇਹ ਹਾਰਟਬੀਟ ਵਧਾ ਸਕਦੀ ਹੈ।

5. ਗਲੇ ਤੇ ਅਸਰ

ਬਹੁਤ ਜ਼ਿਆਦਾ ਤਿੱਖੀ ਮਿਰਚ ਮੂੰਹ ਅਤੇ ਗਲੇ 'ਚ ਜਲਨ ਪੈਦਾ ਕਰ ਸਕਦੀ ਹੈ। ਇਹ ਗਲੇ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕੁਝ ਲੋਕਾਂ ਨੂੰ ਗਲੇ ਦੀ ਖਾਰਸ਼ ਅਤੇ ਆਵਾਜ਼ ਭਾਰੀ ਹੋਣ ਦੀ ਸਮੱਸਿਆ ਵੀ ਆਉਂਦੀ ਹੈ।

ਸਾਵਧਾਨੀ-

-ਮਿਰਚਾਂ ਦੀ ਮਾਤਰਾ ਹਮੇਸ਼ਾਂ ਸੰਤੁਲਿਤ ਰੱਖੋ।

-ਜੇ ਪੇਟ ਜਾਂ ਜਿਗਰ ਨਾਲ ਸਬੰਧਤ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲਓ।

-ਮਿਰਚ ਦੀ ਥਾਂ ਕਾਲੀ ਮਿਰਚ ਜਾਂ ਅਦਰਕ ਦੀ ਵਰਤੋਂ ਕਰੋ।