ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਉਪਾਅ

ਮਾਈਗ੍ਰੇਨ ਇੱਕ ਆਮ ਸਿਰ ਦਰਦ ਨਾਲੋਂ ਇੱਕ ਵੱਖਰੀ ਕਿਸਮ ਦਾ ਸਿਰ ਦਰਦ ਹੈ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹਨ।

ਮਾਈਗ੍ਰੇਨ ਇੱਕ ਆਮ ਪਰ ਗੰਭੀਰ ਬਿਮਾਰੀ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਕਦੇ ਨਾ ਕਦੇ ਪ੍ਰਭਾਵਿਤ ਕਰਦੀ ਹੈ। ਇਹ ਸਿਰਫ਼ ਸਿਰ ਦਰਦ ਨਹੀਂ, ਸਗੋਂ ਕਈ ਵਾਰ ਇਸ ਨਾਲ ਹੋਰ ਲੱਛਣ ਵੀ ਜੁੜੇ ਹੁੰਦੇ ਹਨ। ਆਮ ਤੌਰ 'ਤੇ ਇਸ ਦਾ ਅਸਰ ਸਿਰ ਦੇ ਅੱਧੇ ਹਿੱਸੇ 'ਤੇ ਦੇਖਿਆ ਜਾਂਦਾ ਹੈ ਅਤੇ ਦਰਦ ਆਉਂਦਾ-ਜਾਂਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਵਿੱਚ, ਇਹ ਦਰਦ ਪੂਰੇ ਸਿਰ ਵਿੱਚ ਵੀ ਹੁੰਦਾ ਹੈ। ਮਾਈਗ੍ਰੇਨ ਇੱਕ ਆਮ ਸਿਰ ਦਰਦ ਨਾਲੋਂ ਇੱਕ ਵੱਖਰੀ ਕਿਸਮ ਦਾ ਸਿਰ ਦਰਦ ਹੈ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹਨ।

ਮਾਈਗ੍ਰੇਨ ਦੇ ਮੁੱਖ ਲੱਛਣ-

- ਸਿਰ ਦੇ ਇੱਕ ਪਾਸੇ ਜਾਂ ਦੋਵੇਂ ਪਾਸਿਆਂ ਤੇ ਤੇਜ਼ ਦਰਦ।

- ਰੌਸ਼ਨੀ ਅਤੇ ਸ਼ੋਰ ਨਾਲ ਜ਼ਿਆਦਾ ਦਰਦ ਵਧਣਾ।

- ਮਤਲੀ ਜਾਂ ਉਲਟੀਆਂ ਆਉਣੀਆਂ।

- ਅੱਖਾਂ ਸਾਹਮਣੇ ਧੁੰਦਲਾਪਨ ਜਾਂ ਚਮਕਦਾਰ ਲਾਈਨਾਂ ਦਿਖਣੀਆਂ।

- ਸਰੀਰ ਵਿੱਚ ਕਮਜ਼ੋਰੀ ਜਾਂ ਬੇਚੈਨੀ।

 ਮਾਈਗ੍ਰੇਨ ਤੋਂ ਬਚਾਅ ਅਤੇ ਉਪਾਅ-

 ਘਰੇਲੂ ਉਪਾਅ

1. ਖਾਲੀ ਢਿੱਡ ਸੇਬ ਦਾ ਸੇਵਨ

ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫ਼ੀ ਅਸਰਦਾਰ ਤਰੀਕਾ ਹੈ।

2. ਦੇਸੀ ਘਿਓ

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ ਵਿੱਚ ਪਾਓ। ਇਸ ਨਾਲ ਤੁਹਾਨੂੰ ਇਸ ਦਰਦ ਤੋਂ ਰਾਹਤ ਮਿਲੇਗੀ।

3. ਅਦਰਕ

1 ਚੱਮਚ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ 'ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿੱਚ ਸੇਵਨ ਮਾਈਗ੍ਰੇਨ ਵਿੱਚ ਰਾਹਤ ਦਿਵਾਉਂਦਾ ਹੈ।

4. ਲੌਂਗ ਪਾਊਡਰ

ਜੇਕਰ ਸਿਰ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਦੁੱਧ ਨਾਲ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਝੱਟ ਨਾਲ ਗਾਇਬ ਹੋ ਜਾਵੇਗਾ।

5. ਨਿੰਬੂ ਦਾ ਛਿਲਕਾ

ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ 'ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।

ਡਾਕਟਰੀ ਸਲਾਹ

ਜੇ ਮਾਈਗ੍ਰੇਨ ਬਾਰ-ਬਾਰ ਹੁੰਦਾ ਹੈ ਜਾਂ ਬਹੁਤ ਗੰਭੀਰ ਹੋ ਜਾਂਦਾ ਹੈ ਤਾਂ ਡਾਕਟਰ ਨਾਲ ਸਲਾਹ ਲੈਣੀ ਬਹੁਤ ਜ਼ਰੂਰੀ ਹੈ।