'ਥਾਇਰਾਇਡ' ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ ਹੈ ਖਤਰਨਾਕ, ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖ਼ੇ

ਬਦਲਦੇ ਲਾਇਫਸਟਾਇਲ ਦੇ ਕਾਰਨ ਇਹ ਸਮੱਸਿਆ ਹੁਣ ਆਮ ਹੋ ਗਈ ਹੈ। ਥਾਇਰਾਇਡ ਦਾ ਸੰਬੰਧ ਹਾਰਮੋਂਨਸ ਦੇ ਵਿਗੜਦੇ ਸੰਤੁਲਨ ਨਾਲ ਹੈ।

ਬਦਲਦੀ ਜੀਵਨ ਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਕਈ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੇ ਲਾਇਫਸਟਾਇਲ ਦੇ ਕਾਰਨ ਇਹ ਸਮੱਸਿਆ ਹੁਣ ਆਮ ਹੋ ਗਈ ਹੈ। ਥਾਇਰਾਇਡ ਦਾ ਸੰਬੰਧ ਹਾਰਮੋਂਨਸ ਦੇ ਵਿਗੜਦੇ ਸੰਤੁਲਨ ਨਾਲ ਹੈ। ਜਦੋਂ ਇਹ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈ ਤਾਂ ਜਨਾਨੀਆਂ ਦੇ ਸਰੀਰ ਵਿਚ ਇਸ ਸਬੰਧੀ ਕਈ ਮੁਸ਼ਕਲਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਉਪਾਅ ਦੱਸਾਂਗੇ।

1. ਹਲਦੀ ਵਾਲਾ ਦੁੱਧ

ਜੇ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ ਤਾਂ ਰੋਜ਼ ਦੁੱਧ 'ਚ ਹਲਦੀ ਮਿਲਾ ਕੇ ਪੀਓ। ਜੇ ਤੁਸੀਂ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਹਲਦੀ ਨੂੰ ਭੁੰਨ੍ਹ ਕੇ ਖਾਓ।

2. ਪਿਆਜ਼

ਪਿਆਜ਼ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਸੌਣ ਤੋਂ ਪਹਿਲਾਂ ਥਾਇਰਾਇਡ ਗ੍ਰੰਥੀ ਦੇ ਆਲੇ-ਦੁਆਲੇ ਸੱਜਿਉਂ ਖੱਬੇ ਪਾਸੇ ਮਾਲਿਸ਼ ਕਰੋ। ਕੁਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਨੂੰ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ।

3. ਤੁਲਸੀ ਦਾ ਰਸ

ਚਮਚ ਤੁਲਸੀ ਦੇ ਰਸ 'ਚ ਐਲੋਵੇਰਾ ਜੂਸ ਮਿਲਾਓ। ਇਸ ਨਾਲ ਥਾਇਰਾਇਡ ਦੀ ਬੀਮਾਰੀ ਹੌਲੀ- ਹੌਲੀ ਠੀਕ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਨੇਪਾਲ ਦੰਗਿਆਂ 'ਚ ਫਸੇ ਭਾਰਤੀ ਜੋੜੇ ਨੇ ਜਾਨ ਬਚਾਉਣ ਲਈ ਹੋਟਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਪਤਨੀ ਦੀ ਮੌਤ

4. ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ

ਥਾਇਰਾਇਡ ਨਾਲ ਪੀੜਤ ਜਨਾਨੀਆਂ ਆਪਣੀ ਖ਼ੁਰਾਕ ਵਿਚ ਗਿਰੀਆਂ, ਸੇਬ, ਦਾਲ, ਕੱਦੂ ਦੇ ਬੀਜ, ਦਹੀਂ, ਆਇਉਡੀਨ ਯੁਕਤ ਚੀਜ਼ਾਂ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਸਾਬੁਤ ਅਨਾਜ, ਬਰਾਊਨ ਬਰੈੱਡ, ਜੈਤੂਨ ਦਾ ਤੇਲ, ਨਿੰਬੂ, ਹਰਬਲ ਅਤੇ ਗਰੀਨ-ਟੀ, ਅਖ਼ਰੋਟ, ਜਾਮਣ, ਸਟਰਾਬੇਰੀ, ਗਾਜਰ, ਹਰੀ ਮਿਰਚ, ਬਦਾਮ, ਅਲਸੀ ਦੇ ਬੀਜ, ਸ਼ਹਿਦ ਆਦਿ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨ।

5. ਰੋਜ਼ਾਨਾ ਕਸਰਤ

ਰੋਜ਼ਾਨਾ 30 ਮਿੰਟ ਟਹਿਲਣਾ, ਦੌੜਣਾ ਜਾਂ ਸਾਈਕਲ ਚਲਾਓ। ਇਹ ਥਾਇਰਾਇਡ ਕੰਟਰੋਲ ਕਰਨ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜਾਣੋ ਮਾਮਲਾ

6. ਅਦਰਕ

ਅਦਰਕ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਥਾਇਰਾਇਡ ਗਲੈਂਡ ਦੀ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਅਦਰਕ ਦੀ ਚਾਹ ਪੀਣ ਨਾਲ ਥਾਇਰਾਇਡ ਦੀ ਸਮੱਸਿਆ ਵਿੱਚ ਸੁਧਾਰ ਦੇਖਿਆ ਜਾ ਸਕਦਾ ਹੈ, ਜਿਸ ਨਾਲ ਹਾਰਮੋਨਲ ਸੰਤੁਲਨ ਵਿੱਚ ਸੁਧਾਰ ਹੁੰਦਾ ਹੈ।