ਪੈਰਾਂ ਦੀ ਸੋਜ ਨੂੰ ਨਾ ਕਰੋ ਅਣਦੇਖਾ, ਹੋ ਸਕਦੀਆਂ ਹਨ ਇਹ ਖਤਰਨਾਕ ਬੀਮਾਰੀਆਂ

ਅੱਜਕੱਲ੍ਹ ਗਲਤ ਖੁਰਾਕ ਅਤੇ ਬਦਲਦੀ ਲਾਈਫਸਟਾਈਲ ਕਾਰਨ ਫੈਟੀ ਲਿਵਰ ਦੀ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ।
ਅਕਸਰ ਲੋਕ ਪੈਰਾਂ ਦੀ ਸੋਜ ਨੂੰ ਹਲਕੇ 'ਚ ਲੈਂਦੇ ਹਨ ਪਰ ਇਹ ਸਿਰਫ਼ ਥਕਾਵਟ ਜਾਂ ਜ਼ਿਆਦਾ ਖੜ੍ਹੇ ਰਹਿਣ ਕਾਰਨ ਨਹੀਂ ਹੁੰਦੀ। ਕਈ ਵਾਰ ਪੈਰਾਂ ਦੀ ਸੋਜ ਸਰੀਰ ਵਿੱਚ ਵੱਡੀ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ। ਅੱਜਕੱਲ੍ਹ ਗਲਤ ਖੁਰਾਕ ਅਤੇ ਬਦਲਦੀ ਲਾਈਫਸਟਾਈਲ ਕਾਰਨ ਫੈਟੀ ਲਿਵਰ ਦੀ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ। ਆਓ ਜਾਣਦੇ ਹਾਂ ਇਸ ਦੇ ਮੁੱਖ ਕਾਰਨ ਅਤੇ ਇਲਾਜ ਦੇ ਤਰੀਕੇ-

ਪੈਰਾਂ ਵਿੱਚ ਸੋਜ ਦੇ ਮੁੱਖ ਕਾਰਨ

1. ਦਿਲ ਦੀ ਬਿਮਾਰੀ 
ਜੇ ਦਿਲ ਖੂਨ ਨੂੰ ਠੀਕ ਤਰੀਕੇ ਨਾਲ ਪੰਪ ਨਹੀਂ ਕਰ ਪਾਉਂਦਾ ਤਾਂ ਤਲਵਿਆਂ ਅਤੇ ਪੈਰਾਂ ਵਿੱਚ ਤਰਲ ਪਦਾਰਥ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਸੋਜ ਆਉਂਦੀ ਹੈ।

2. ਗੁਰਦੇ ਦੀ ਸਮੱਸਿਆ 
ਗੁਰਦੇ ਜਦੋਂ ਸਰੀਰ ਦਾ ਫ਼ਾਲਤੂ ਪਾਣੀ ਤੇ ਨਮਕ ਬਾਹਰ ਨਹੀਂ ਕੱਢ ਸਕਦੇ ਤਾਂ ਇਹ ਪੈਰਾਂ ਵਿੱਚ ਇਕੱਠਾ ਹੋ ਕੇ ਸੋਜ ਪੈਦਾ ਕਰਦਾ ਹੈ।

3. ਲਿਵਰ ਦੀ ਬਿਮਾਰੀ 
ਲਿਵਰ ਖ਼ਰਾਬ ਹੋਣ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਤਰਲ ਪਦਾਰਥ ਸਰੀਰ ਦੇ ਹੇਠਲੇ ਹਿੱਸਿਆਂ ਵਿੱਚ ਇਕੱਠਾ ਹੋਣ ਲੱਗਦਾ ਹੈ।

4. ਥਾਇਰਾਇਡ 
ਥਾਇਰਾਇਡ ਦੀ ਕਮੀ ਨਾਲ ਸਰੀਰ ਦਾ ਮੈਟਾਬੋਲਿਜ਼ਮ ਘੱਟ ਜਾਂਦਾ ਹੈ, ਜਿਸ ਨਾਲ ਚਿਹਰੇ ਤੇ ਪੈਰਾਂ ਵਿੱਚ ਸੋਜ ਆ ਸਕਦੀ ਹੈ।

5. ਗਰਭਾਵਸਥਾ 
ਗਰਭਵਤੀ ਮਹਿਲਾਵਾਂ ਵਿੱਚ ਹਾਰਮੋਨਲ ਤਬਦੀਲੀਆਂ ਅਤੇ ਬਲੱਡ ਸਰਕੂਲੇਸ਼ਨ ਦੀ ਸਮੱਸਿਆ ਕਾਰਨ ਪੈਰਾਂ ਵਿੱਚ ਸੋਜ ਆਉਣਾ ਆਮ ਗੱਲ ਹੈ।

ਲੰਮੇ ਸਮੇਂ ਤੱਕ ਖੜ੍ਹੇ ਜਾਂ ਬੈਠੇ ਰਹਿਣਾ:
ਇੱਕ ਹੀ ਪੋਜ਼ੀਸ਼ਨ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਖੂਨ ਦਾ ਸਰਕੂਲੇਸ਼ਨ ਘੱਟ ਹੋ ਜਾਂਦਾ ਹੈ, ਜਿਸ ਨਾਲ ਪੈਰ ਸੁੱਜ ਜਾਂਦੇ ਹਨ।

ਇਸ ਤਰ੍ਹਾਂ ਕਰੋ ਇਲਾਜ ਅਤੇ ਸਾਵਧਾਨੀ

- ਹਰ ਰੋਜ਼ ਕੁਝ ਸਮੇਂ ਲਈ ਪੈਰ ਉੱਪਰ ਰੱਖ ਕੇ ਆਰਾਮ ਕਰੋ।

- ਖਾਣੇ ਵਿੱਚ ਨਮਕ ਦੀ ਮਾਤਰਾ ਘਟਾਓ, ਕਿਉਂਕਿ ਨਮਕ ਤਰਲ ਪਦਾਰਥ ਨੂੰ ਰੋਕਦਾ ਹੈ।

- ਹਲਕੀ ਕਸਰਤ ਜਾਂ ਚਲਣਾ-ਫਿਰਣਾ ਖੂਨ ਦੇ ਵਹਾਅ ਠੀਕ ਰਹਿੰਦਾ ਹੈ।

- ਕੰਪ੍ਰੈਸ਼ਨ ਸਟਾਕਿੰਗਸ ਪਹਿਨਣਾ ਵੀ ਸੋਜ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ।

ਜੇ ਸੋਜ ਲਗਾਤਾਰ ਰਹੇ ਤਾਂ ਡਾਕਟਰ ਨਾਲ ਤੁਰੰਤ ਸੰਪਰਕ ਕਰੋ, ਕਿਉਂਕਿ ਇਹ ਦਿਲ, ਗੁਰਦੇ ਜਾਂ ਜਿਗਰ ਦੀ ਗੰਭੀਰ ਸਮੱਸਿਆ ਦਾ ਇਸ਼ਾਰਾ ਹੋ ਸਕਦੀ ਹੈ।