ਮੁਸ਼ਕਲ ਘੜੀ 'ਚ ਦਿਲਜੀਤ ਦੋਸਾਂਝ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੌਸਲਾ

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਕਿ ਹੜ੍ਹ ਕਾਰਨ ਲੋਕਾਂ ਨੂੰ ਆਈ ਮੁਸ਼ਕਲਾਂ ਬਾਰੇ ਉਹ ਬਹੁਤ ਚਿੰਤਤ ਹਨ।

ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਹੜ੍ਹ ਪੀੜਤਾਂ ਲਈ ਆਪਣਾ ਸਹਿਯੋਗ ਜ਼ਾਹਿਰ ਕੀਤਾ ਹੈ। ਦਿਲਜੀਤ ਨੇ ਕਿਹਾ ਹੈ ਕਿ ਉਹ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ ਅਤੇ ਹਰੇਕ ਸੰਭਵ ਮਦਦ ਕਰਨਗੇ।

https://www.instagram.com/reel/DOLRW_GEeHk/?utm_source=ig_web_copy_link&igsh=MzRlODBiNWFlZA==

ਦੱਸ ਦਈਏ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਕਿ ਹੜ੍ਹ ਕਾਰਨ ਲੋਕਾਂ ਨੂੰ ਆਈ ਮੁਸ਼ਕਲਾਂ ਬਾਰੇ ਉਹ ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ ਹੈ। ਪੰਜਾਬ ’ਚ ਜਿੰਨੇ ਵੀ ਪੀੜਤ ਪਰਿਵਾਰ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਤੇ ਇਹ ਸਥਿਤੀ ਬਹੁਤ ਵਾਰ ਆਈ ਹੈ। ਦੋਸਾਂਝ ਨੇ ਕਿਹਾ ਕਿ ਇਹ ਨਹੀਂ ਹੈ ਕਿ ਰਾਸ਼ਨ ਪਾਣੀ ਦੇ ਕੇ ਕੰਮ ਖ਼ਤਮ ਹੋ ਜਾਵੇਗਾ, ਜਦ ਤੱਕ ਹੜ੍ਹ ਪੀੜਤਾਂ ਦੀਆਂ ਜ਼ਿੰਦਗੀਆਂ ਮੁੜ ਸ਼ੁਰੂ ਨਹੀਂ ਹੋ ਜਾਂਦੀਆਂ ਅਸੀਂ ਸਾਥ ਦੇਵਾਂਗੇ।

ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ ਸਾਰੀ ਟੀਮ ਹੜ੍ਹ ਪੀੜਤਾਂ ਦੇ ਨਾਲ ਹੈ। ਗਾਇਕ ਨੇ ਆਪਣੇ ਫੈਨਜ਼ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਵੇਲੇ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਣ। ਦਿਲਜੀਤ ਨੇ ਕਿਹਾ, "ਪੰਜਾਬ ਮੇਰੀ ਧਰਤੀ ਹੈ, ਲੋਕ ਮੇਰਾ ਪਰਿਵਾਰ ਹਨ। ਜਿੱਥੇ ਵੀ ਲੋੜ ਪਈ, ਮੈਂ ਲੋਕਾਂ ਦੇ ਨਾਲ ਹਾਂ।"