ਦਿਲਜੀਤ ਦੋਸਾਂਝ ਦੀ 'ਬਾਰਡਰ 2' ਦੀ ਰਿਲੀਜ਼ ਡੇਟ ਜਾਰੀ, ਗਾਇਕ ਨੇ ਸ਼ੋਸ਼ਲ ਮੀਡੀਆ 'ਤੇ ਵੀਡੀਓ ਕੀਤਾ ਸਾਂਝਾ

'ਬਾਰਡਰ-2' ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਫਸੀ ਹੋਈ ਸੀ ਅਤੇ ਇਸੇ ਕਾਰਨ ਫਿਲਮ ਰਿਲੀਜ਼ ਨਹੀਂ ਹੋ ਸਕੀ।
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਵਿਵਾਦਾਂ ਵਿੱਚ ਘਿਰੀ ਫਿਲਮ 'ਬਾਰਡਰ-2' ਦੀ ਰਿਲੀਜ਼ ਡੇਟ ਆਖ਼ਰਕਾਰ ਸਾਹਮਣੇ ਆ ਗਈ ਹੈ। ਇਹ ਦੇਸ਼ ਭਗਤੀ ਵਾਲੀ ਫਿਲਮ ਹੁਣ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (ਇੰਸਟਾਗ੍ਰਾਮ) ਰਾਹੀਂ ਫਿਲਮ ਦਾ ਫਸਟ ਲੁੱਕ ਪੋਸਟਰ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਫਸਟ ਲੁੱਕ ਪੋਸਟਰ ਵਿੱਚ ਦਿਲਜੀਤ ਦੋਸਾਂਝ ਏਅਰਫੋਰਸ ਦੀ ਨੀਲੀ ਵਰਦੀ ਵਿੱਚ ਨਜ਼ਰ ਆ ਰਹੇ ਹਨ। ਪੋਸਟਰ ਵਿੱਚ ਉਹ ਯੁੱਧ ਦੌਰਾਨ ਖੂਨ ਨਾਲ ਲੱਥਪੱਥ ਹਾਲਤ ਵਿੱਚ ਜੈੱਟ ਉਡਾਉਂਦੇ ਦਿਖਾਈ ਦੇ ਰਹੇ ਹਨ।

'ਬਾਰਡਰ-2' ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਫਸੀ ਹੋਈ ਸੀ ਅਤੇ ਇਸੇ ਕਾਰਨ ਫਿਲਮ ਰਿਲੀਜ਼ ਨਹੀਂ ਹੋ ਸਕੀ। ਫਿਲਮ ਦੇ ਵਿਵਾਦ ਦਾ ਮੁੱਖ ਕੇਂਦਰ ਇਹ ਸੀ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਨੇ ਦਿਲਜੀਤ ਦੋਸਾਂਝ ਦੀ ਕਾਸਟਿੰਗ 'ਤੇ ਸਵਾਲ ਚੁੱਕਿਆ ਸੀ। FWICE ਨੇ ਕਿਹਾ ਸੀ ਕਿ ਦਿਲਜੀਤ ਨੇ ਹਾਲ ਹੀ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਨਾਲ ਇੱਕ ਪ੍ਰੋਜੈਕਟ ਕੀਤਾ ਸੀ। ਸੰਸਥਾ ਨੇ ਦਲੀਲ ਦਿੱਤੀ ਕਿਉਂਕਿ 'ਬਾਰਡਰ-2' ਇੱਕ ਦੇਸ਼ ਭਗਤੀ ਵਾਲੀ ਫਿਲਮ ਹੈ, ਇਸ ਲਈ ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੇ ਚੱਲਦਿਆਂ, ਦਿਲਜੀਤ ਨੂੰ ਲੈਣਾ "ਰਾਸ਼ਟਰੀ ਭਾਵਨਾ ਦੇ ਵਿਰੁੱਧ" ਸੀ। ਇਸ ਸੰਸਥਾ ਨੇ ਮੇਕਰਸ ਨੂੰ ਅਧਿਕਾਰਤ ਪੱਤਰ ਭੇਜ ਕੇ ਦਿਲਜੀਤ ਨੂੰ ਫਿਲਮ ਵਿੱਚੋਂ ਹਟਾਉਣ ਦੀ ਮੰਗ ਵੀ ਕੀਤੀ ਸੀ।

ਫਿਲਮ ਦੀ ਰਿਲੀਜ਼ ਨੂੰ ਮਨਜ਼ੂਰੀ ਮੇਕਰਸ ਦੀ ਅਪੀਲ 'ਤੇ ਮਿਲੀ। ਮੇਕਰਸ ਨੇ FWICE ਨੂੰ ਲਿਖਤੀ ਅਪੀਲ ਵਿੱਚ ਦੱਸਿਆ ਸੀ ਕਿ ਦਿਲਜੀਤ ਦੇ ਹਿੱਸੇ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ। ਉਨ੍ਹਾਂ ਅਪੀਲ ਕੀਤੀ ਕਿ ਦਿਲਜੀਤ ਨੂੰ ਬਦਲਣ ਨਾਲ ਫਿਲਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਸ ਅਪੀਲ ਨੂੰ ਸਵੀਕਾਰ ਕਰਦੇ ਹੋਏ FWICE ਨੇ ਭਵਿੱਖ ਵਿੱਚ ਨਿਯਮਾਂ ਦੀ ਪਾਲਣਾ ਕਰਨ ਦੀ ਸ਼ਰਤ 'ਤੇ ਇਹ ਬੈਨ ਹਟਾ ਦਿੱਤਾ ਅਤੇ ਫਿਲਮ ਦੀ ਰਿਲੀਜ਼ ਨੂੰ ਮਨਜ਼ੂਰੀ ਦੇ ਦਿੱਤੀ।

ਫਿਲਮ ਦੀ ਕਾਸਟਿੰਗ
'ਬਾਰਡਰ-2' ਕਲਾਸਿਕ ਫਿਲਮ 'ਬਾਰਡਰ' (1997) ਦਾ ਸੀਕਵਲ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਸਨੀ ਦਿਓਲ ਅਤੇ ਵਰੁਣ ਧਵਨ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਮੇਕਰਸ ਨੇ ਇਸ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਜੁੜੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਦੱਸਿਆ ਹੈ, ਜਿਸ ਵਿੱਚ ਏਅਰਫੋਰਸ, ਜ਼ਮੀਨੀ ਲੜਾਈ ਅਤੇ ਵੱਡੇ ਪੱਧਰ ਦੇ ਜੰਗੀ ਸੀਨ ਸ਼ਾਮਲ ਹਨ। ਫਿਲਮ ਦੇ ਫਸਟ ਲੁੱਕ ਪੋਸਟਰ ਦੇ ਜਾਰੀ ਹੋਣ ਤੋਂ ਬਾਅਦ, ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਹੈ।
" data-instgrm-version="14" style="background:#FFF; border:0; margin:10px auto; max-width:540px; width:100%;">