ਕ੍ਰਿਕਟਰ ਅਰਸ਼ਦੀਪ ਤੇ ਜਿਤੇਸ਼ ਨੂੰ ਮਿਲੇ ਦਿਲਜੀਤ ਦੋਸਾਂਝ, ਗਾਇਕੀ ਨਾਲ ਮਚਾਇਆ ਧਮਾਲ

ਵੀਡੀਓ 'ਚ ਦਿਲਜੀਤ ਦੋਸਾਂਝ ਅਰਸ਼ਦੀਪ ਨਾਲ ਹੱਥ ਮਿਲਾਉਂਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਵਾਂ ਦਿੰਦੇ ਹੋਏ ਕਹਿੰਦੇ ਹਨ ਕਿ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਜੋ ਸੋਚਿਆ ਹੈ ਮਹਾਰਾਜ ਤੁਹਾਨੂੰ ਉਹ ਸਭ ਦੇਵੇ।
ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਹਮੇਸ਼ਾਂ ਹੀ ਆਪਣੇ ਮਜ਼ਾਕੀਆ ਅੰਦਾਜ਼ ਅਤੇ ਖੁਸ਼ਮਿਜ਼ਾਜ਼ ਸੁਭਾਅ ਲਈ ਮਸ਼ਹੂਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਤੇ ਜਿਤੇਸ਼ ਸ਼ਰਮਾ ਨਾਲ ਮਿਲ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ 'ਚ ਦਿਲਜੀਤ ਦੋਸਾਂਝ ਅਰਸ਼ਦੀਪ ਨਾਲ ਹੱਥ ਮਿਲਾਉਂਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਵਾਂ ਦਿੰਦੇ ਹੋਏ ਕਹਿੰਦੇ ਹਨ ਕਿ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਜੋ ਸੋਚਿਆ ਹੈ ਮਹਾਰਾਜ ਤੁਹਾਨੂੰ ਉਹ ਸਭ ਦੇਵੇ।  ਇਸ 'ਤੇ ਅਰਸ਼ਦੀਪ ਕਹਿੰਦੇ ਹੋਏ ਇਸੇ ਤਰ੍ਹਾਂ ਸਾਨੂੰ ਇੰਸਪਾਇਰ ਕਰਦੇ ਰਹੋ। ਅੱਗੋਂ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਮੈਂ ਖੁਦ ਤੁਹਾਡੇ ਤੋਂ ਬਹੁਤ ਇੰਸਪਾਇਰ ਰਿਹਾ ਹਾਂ।

ਇਹ ਵੀਡੀਓ ਦੇਖਣ ਤੋਂ ਬਾਅਦ ਫੈਨਜ਼ ਦਿਲਜੀਤ ਦੇ ਹਾਸੇ ਅਤੇ ਨਿਮਰਤਾ ਦੇ ਕਾਇਲ ਹੋ ਗਏ ਹਨ। ਕਈ ਲੋਕਾਂ ਨੇ ਕੁਮੈਂਟ ਕਰਦਿਆਂ ਕਿਹਾ – “ਦਿਲਜੀਤ ਦਿਲਾਂ ਦਾ ਰਾਜਾ ਹੈ!” ਦਿਲਜੀਤ ਦੋਸਾਂਝ ਇਨ੍ਹਾਂ ਦਿਨਾਂ ਆਪਣੇ ਆਉਣ ਵਾਲੇ ਇੰਟਰਨੈਸ਼ਨਲ ਟੂਰ ਤੇ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਵੀ ਚਰਚਾ 'ਚ ਹੈ। ਉਨ੍ਹਾਂ ਦਾ ਅੰਦਾਜ਼, ਖੁਸ਼ੀ ਤੇ ਪੰਜਾਬੀ ਸਟਾਈਲ ਹਰ ਕਿਸੇ ਦੇ ਦਿਲ 'ਚ ਵੱਸਦਾ ਜਾ ਰਿਹਾ ਹੈ।
" data-instgrm-version="14" style="background:#FFF; border:0; margin:10px auto; max-width:540px; width:100%;">