ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨੂੰ ਮੁੜ ਮਿਲੀ ਧਮਕੀ

ਇਹ ਤਾਜ਼ਾ ਧਮਕੀ ਉਦੋਂ ਆਈ ਹੈ ਜਦੋਂ ਇਸ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ, ਦਿਲਜੀਤ ਦੇ ਲਾਈਵ ਕੰਸਰਟ ਵਿੱਚ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗੇ ਸਨ।
ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਉਨ੍ਹਾਂ ਨੂੰ ਕੁਝ ਹੀ ਦਿਨਾਂ ਵਿੱਚ ਇਹ ਤੀਜੀ ਵਾਰ ਧਮਕੀ ਮਿਲੀ ਹੈ।

ਵਿਦੇਸ਼ੀ ਕੰਸਰਟਸ ਨੂੰ ਰੋਕਣ ਦੀ ਚੇਤਾਵਨੀ
ਦਿਲਜੀਤ ਨੂੰ ਇੱਕ ਵਾਰ ਫਿਰ ਚੇਤਾਵਨੀ ਮਿਲੀ ਹੈ ਕਿ ਉਹ ਆਪਣੇ ਵਿਦੇਸ਼ੀ ਕੰਸਰਟਸ ਨੂੰ ਰੋਕ ਦੇਣ। ਰਿਪੋਰਟਾਂ ਮੁਤਾਬਕ, ਖਾਲਿਸਤਾਨੀ ਸਮਰਥਕ ਸਮੂਹਾਂ ਨੇ ਹੁਣ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਹੋਣ ਵਾਲੇ ਦਿਲਜੀਤ ਦੇ ਕੰਸਰਟ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਨ੍ਹਾਂ ਨੂੰ ਵਾਰਨਿੰਗ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਸੰਦੇਸ਼ਾਂ ਵਿੱਚ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਹ ਦਿਲਜੀਤ ਦੇ ਵਿਦੇਸ਼ਾਂ ਵਿੱਚ ਹੋਣ ਵਾਲੇ ਸ਼ੋਅ ਨਹੀਂ ਹੋਣ ਦੇਵੇਗਾ ਅਤੇ ਇਸ ਮਕਸਦ ਲਈ ਉਸਨੇ ਆਪਣੇ ਸਮਰਥਕਾਂ ਨੂੰ ਸਰਗਰਮ ਕਰ ਦਿੱਤਾ ਹੈ।

ਇਹ ਤਾਜ਼ਾ ਧਮਕੀ ਉਦੋਂ ਆਈ ਹੈ ਜਦੋਂ ਇਸ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ, ਦਿਲਜੀਤ ਦੇ ਲਾਈਵ ਕੰਸਰਟ ਵਿੱਚ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗੇ ਸਨ।ਸੂਤਰਾਂ ਅਨੁਸਾਰ, ਇਹ ਘਟਨਾ ਦਿਲਜੀਤ ਦੇ ਪਰਥ ਕੰਸਰਟ ਵਿੱਚ ਵਾਪਰੀ। ਕਿਹਾ ਜਾਂਦਾ ਹੈ ਕਿ ਖਾਲਿਸਤਾਨੀ ਸਮਰਥਕ ਦਰਸ਼ਕਾਂ ਦੇ ਵਿੱਚ ਘੁਸ ਗਏ ਸਨ ਅਤੇ ਮੰਚ 'ਤੇ ਜਾ ਕੇ ਨਾਅਰੇਬਾਜ਼ੀ ਕੀਤੀ ਸੀ।ਹਾਲਾਂਕਿ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾ ਲਿਆ। ਇਸ ਹੰਗਾਮੇ ਦੇ ਬਾਅਦ ਵੀ ਦਿਲਜੀਤ ਨੇ ਆਪਣੀ ਪ੍ਰਦਰਸ਼ਨ ਜਾਰੀ ਰੱਖੀ, ਅਤੇ ਹਜ਼ਾਰਾਂ ਦੀ ਭੀੜ ਨੇ ਤਾੜੀਆਂ ਨਾਲ ਅਦਾਕਾਰ ਅਤੇ ਗਾਇਕ ਦਾ ਹੌਸਲਾ ਵਧਾਇਆ।

ਇਹ ਸਾਰੀ ਘਟਨਾ ਪੰਨੂ ਦੁਆਰਾ ਦਿੱਤੀ ਗਈ ਪਿਛਲੀ ਚੇਤਾਵਨੀ ਤੋਂ ਬਾਅਦ ਹੋਈ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਹ ਦਿਲਜੀਤ ਦੇ ਵਿਦੇਸ਼ੀ ਦੌਰੇ ਵਿੱਚ ਰੁਕਾਵਟਾਂ ਪਾਵੇਗਾ।