ਜਲੰਧਰ 'ਚ ਡਿਜੀਟਲ ਪਹਿਰਾ! 1,107 CCTV ਕੈਮਰਿਆਂ ਨੇ ਕੱਟੇ 40,000 ਈ-ਚਲਾਨ

ਜਲੰਧਰ ਸ਼ਹਿਰ ਵਿਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਗਾਏ ਗਏ 1,107 ਸੀਸੀਟੀਵੀ (CCTV) ਕੈਮਰਿਆਂ ਦੀ ਮਦਦ ਨਾਲ ਪੰਜਾਬ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਅਤੇ ਚੰਡੀਗੜ੍ਹ ਦੀ ਤਰਜ਼ 'ਤੇ ਹੁਣ ਜਲੰਧਰ ਵਿੱਚ ਵੀ ਹਾਈ-ਟੈਕ ਪ੍ਰਣਾਲੀ ਰਾਹੀਂ ਈ-ਚਲਾਨ ਜਾਰੀ ਕੀਤੇ ਜਾ ਰਹੇ ਹਨ।
ਜਲੰਧਰ : ਜਲੰਧਰ ਸ਼ਹਿਰ ਵਿਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਗਾਏ ਗਏ 1,107 ਸੀਸੀਟੀਵੀ (CCTV) ਕੈਮਰਿਆਂ ਦੀ ਮਦਦ ਨਾਲ ਪੰਜਾਬ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਅਤੇ ਚੰਡੀਗੜ੍ਹ ਦੀ ਤਰਜ਼ 'ਤੇ ਹੁਣ ਜਲੰਧਰ ਵਿੱਚ ਵੀ ਹਾਈ-ਟੈਕ ਪ੍ਰਣਾਲੀ ਰਾਹੀਂ ਈ-ਚਲਾਨ ਜਾਰੀ ਕੀਤੇ ਜਾ ਰਹੇ ਹਨ।

ਇਸ ਸਾਲ ਹੋਈ ਰਿਕਾਰਡ ਵਸੂਲੀ
ਪੁਲਸ ਅੰਕੜਿਆਂ ਅਨੁਸਾਰ, ਇਸ ਸਾਲ ਹੁਣ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਲਗਭਗ 40,000 ਈ-ਚਲਾਨ ਕੱਟੇ ਜਾ ਚੁੱਕੇ ਹਨ। ਇਨ੍ਹਾਂ ਚਲਾਨਾਂ ਰਾਹੀਂ ਸਰਕਾਰ ਨੇ ਕਰੀਬ 5 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਹਰ ਛੋਟੇ-ਵੱਡੇ ਚੌਕ 'ਤੇ ਇਹ ਕੈਮਰੇ ਪੂਰੀ ਤਰ੍ਹਾਂ ਸਰਗਰਮ ਹਨ। ਜੇਕਰ ਕੋਈ ਵਾਹਨ ਚਾਲਕ ਜ਼ੈਬਰਾ ਲਾਈਨ ਪਾਰ ਕਰਦਾ ਹੈ ਜਾਂ ਲਾਲ ਬੱਤੀ ਜੰਪ ਕਰਦਾ ਹੈ, ਤਾਂ ਸਿਸਟਮ ਰਾਹੀਂ ਤੁਰੰਤ ਉਸ ਦਾ ਈ-ਚਲਾਨ ਜਾਰੀ ਹੋ ਜਾਂਦਾ ਹੈ।

ਸੁਰੱਖਿਆ ਤੇ ਅਪਰਾਧਾਂ 'ਤੇ ਨਜ਼ਰ
ਇਹ ਆਧੁਨਿਕ ਕੈਮਰਾ ਸਿਸਟਮ ਨਾ ਸਿਰਫ਼ ਟ੍ਰੈਫਿਕ ਵਿਵਸਥਾ ਨੂੰ ਸੁਧਾਰ ਰਿਹਾ ਹੈ, ਸਗੋਂ ਅਪਰਾਧੀਆਂ ਨੂੰ ਟਰੈਕ ਕਰਨ ਅਤੇ ਸੜਕ ਹਾਦਸਿਆਂ ਦੌਰਾਨ ਤੁਰੰਤ ਸਹਾਇਤਾ ਪਹੁੰਚਾਉਣ ਵਿਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ। ਸ਼ਹਿਰ ਦਾ ਹਾਈ-ਟੈਕ ਕੰਟਰੋਲ ਰੂਮ ਸੜਕ ਹਾਦਸਿਆਂ 'ਤੇ ਲਗਾਤਾਰ ਨਜ਼ਰ ਰੱਖਦਾ ਹੈ ਅਤੇ ਕਿਸੇ ਵੀ ਦੁਰਘਟਨਾ ਦੀ ਸੂਰਤ ਵਿੱਚ ਸੜਕ ਸੁਰੱਖਿਆ ਬਲ ਨਾਲ ਤਾਲਮੇਲ ਕਰਕੇ ਪੀੜਤਾਂ ਤੱਕ ਤੁਰੰਤ ਸਹਾਇਤਾ ਪਹੁੰਚਾਉਂਦਾ ਹੈ।

ਪੁਲਸ ਦੀ ਜਨਤਾ ਨੂੰ ਅਪੀਲ
ਜਲੰਧਰ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਵਾਹਨ ਚਲਾਉਂਦੇ ਸਮੇਂ ਲਾਲ ਬੱਤੀ ਅਤੇ ਜ਼ੈਬਰਾ ਕਰਾਸਿੰਗ ਦਾ ਹਮੇਸ਼ਾ ਧਿਆਨ ਰੱਖਿਆ ਜਾਵੇ ਤਾਂ ਜੋ ਭਾਰੀ ਜੁਰਮਾਨੇ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।