ਧਾਕੜ ਕ੍ਰਿਕਟਰ ਦੀ ਲਵ ਲਾਈਫ ਚਰਚਾ 'ਚ! 8 ਸਾਲ ਛੋਟੀ ਮਾਡਲ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਹਾਰਦਿਕ ਪਾਂਡਿਆ ਨੇ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਮਾਹੀਕਾ ਨਾਲ ਕੁਝ ਖਾਸ ਤਸਵੀਰਾਂ ਅਤੇ ਇੱਕ ਵੀਡੀਓ ਸਾਂਝਾ ਕੀਤਾ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਹਾਰਦਿਕ ਪਾਂਡਿਆ ਅਤੇ ਉਸ ਦੀ ਨਵੀਂ ਪ੍ਰੇਮਿਕਾ, ਮਾਹਿਕਾ ਸ਼ਰਮਾ, ਪਿਛਲੇ ਕਾਫ਼ੀ ਸਮੇਂ ਤੋਂ ਖ਼ਬਰਾਂ ਵਿੱਚ ਹਨ। ਉਨ੍ਹਾਂ ਦੇ ਵਿਚਕਾਰ ਅਫੇਅਰ ਦੀਆਂ ਅਫਵਾਹਾਂ ਹੁਣ ਹਕੀਕਤ ਬਣ ਗਈਆਂ ਹਨ। ਹਾਰਦਿਕ ਅਤੇ ਮਾਹਿਕਾ ਹੁਣ ਇਕੱਠੇ ਹਨ, ਜਿਵੇਂ ਕਿ ਉਨ੍ਹਾਂ ਦੀਆਂ ਨਵੀਨਤਮ ਵੀਡੀਓਜ਼ ਅਤੇ ਫੋਟੋਆਂ ਤੋਂ ਪਤਾ ਲੱਗਦਾ ਹੈ। ਹਾਰਦਿਕ ਪਾਂਡਿਆ ਨੇ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਮਾਹੀਕਾ ਨਾਲ ਕੁਝ ਖਾਸ ਤਸਵੀਰਾਂ ਅਤੇ ਇੱਕ ਵੀਡੀਓ ਸਾਂਝਾ ਕੀਤਾ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਮਾਡਲ ਮਾਹੀਕਾ ਸ਼ਰਮਾ ਨੂੰ ਡੇਟ ਕਰ ਰਹੇ ਹਨ, ਜੋ ਉਨ੍ਹਾਂ ਤੋਂ 8 ਸਾਲ ਛੋਟੀ ਹੈ। 

ਇਸ ਵੀਡੀਓ ਵਿੱਚ ਇਹ ਜੋੜਾ ਇਕੱਠੇ ਮਿਲ ਕੇ ਆਪਣੀ ਕਾਰ ਧੋਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਾਰਦਿਕ ਕੱਪੜੇ ਨਾਲ ਸਾਬਣ ਲਗਾ ਕੇ ਕਾਰ ਨੂੰ ਸਾਫ਼ ਕਰ ਰਹੇ ਹਨ, ਜਦਕਿ ਮਾਹੀਕਾ ਉਨ੍ਹਾਂ 'ਤੇ ਪਾਣੀ ਪਾ ਰਹੀ ਹੈ। ਇਸੇ ਦੌਰਾਨ ਇੱਕ ਅਜਿਹਾ ਪਲ ਆਉਂਦਾ ਹੈ ਜਦੋਂ ਮਾਹੀਕਾ ਬਹੁਤ ਹੀ ਪਿਆਰ ਨਾਲ ਹਾਰਦਿਕ ਦੇ ਗੱਲ੍ਹਾਂ 'ਤੇ ਕਿੱਸ (kiss) ਕਰਦੀ ਹੈ। ਦੋਵਾਂ ਦਾ ਇਹ ਰੋਮਾਂਟਿਕ ਮੋਮੈਂਟ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਤਸਵੀਰਾਂ ਵਿੱਚ ਹਾਰਦਿਕ ਅਤੇ ਮਾਹੀਕਾ ਇਕ-ਦੂਜੇ ਦੇ ਬੇਹੱਦ ਕਰੀਬ ਦਿਖਾਈ ਦਿੱਤੇ, ਨਾਲ ਹੀ ਹਾਰਦਿਕ ਦੇ ਬੇਟੇ ਅਗਸਤਿਆ ਨਾਲ ਸਮਾਂ ਬਿਤਾਉਣ ਦੀਆਂ ਤਸਵੀਰਾਂ ਵੀ ਇਸ ਪੋਸਟ ਵਿੱਚ ਸ਼ਾਮਲ ਹਨ।
" data-instgrm-version="14" style="background:#FFF; border:0; margin:10px auto; max-width:540px; width:100%;">